ਪੰਨਾ:ਕੂਕਿਆਂ ਦੀ ਵਿਥਿਆ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ-ਬੰਦੀ ਤੋਂ ਖਲਾਸੀ

ਨਜ਼ਰ-ਬੰਦੀ ਦੇ ਸਮੇਂ ਵਿਚ ਭਾਵੇਂ ਕੂਕਿਆਂ ਦੀਆਂ ਸਰਗਰਮੀਆਂ ਬਾਹਰੋਂ ਘੱਟ ਦਿਸਦੀਆਂ ਸਨ ਪਰ ਅੰਦਰੋ ਅੰਦਰ ਇਨ੍ਹਾਂ ਦਾ ਪ੍ਰਚਾਰ ਤੇਜ਼ ਸੀ ਤੇ ਗਿਣਤੀ ਭੀ ਕੁਝ ਵਧ ਗਈ ਸੀ। ਸੰਨ ੧੮੬੭ ਵਿਚ ਅੰਬਾਲੇ ਤੇ ਲਾਡਵੇ ਦੇ ਪਰਗਣਿਆਂ ਵਿਚ ਸੁਧ ਸਿੰਘ ਤੇ ਕਾਹਨ ਸਿੰਘ ਦੀ ਹਿੰਮਤ ਨਾਲ ਪੰਦਰਾਂ ਕੇ ਪਿੰਡਾਂ ਵਿਚ ਕੋਈ ਚਾਰ ਹਜ਼ਾਰ ਦੇ ਲਗ-ਭਗ ਕੂਕਾ ਵਧ ਗਿਆ। ਇਸੇ ਤਰ੍ਹਾਂ ਗੁਜਰਾਂਵਾਲਾ, ਸਿਆਲਕੋਟ ਤੇ ਲਾਹੌਰ ਵਿਚ ਭੀ ਕੂਕਿਆਂ ਨੇ ਕਾਫ਼ੀ ਉੱਨਤੀ ਕੀਤੀ। ਪਰ ਗਿਣਤੀ ਵਧਾਉਣ ਦੇ ਖਿਆਲ ਨੇ ਕੂਕਿਆਂ ਨੂੰ ਆਪਣੇ ਆਚਰਣ ਵਿਚ ਪਹਿਲੇ ਜਿਤਨਾ ਪੱਕਾ ਨਾ ਰਹਿਣ ਦਿੱਤਾ। ਪਹਿਲੇ ਦਿਨਾਂ ਵਿਚ ਚੋਰੀ ਯਾਰੀ ਸੰਬੰਧੀ ਭਾਈ ਰਾਮ ਸਿੰਘ ਇਨ੍ਹਾ ਦੇ ਹੁਕਮ ਤੇ ਉਨਾਂ ਦੇ ਉਲੰਘਣ ਦੇ ਡੰਡ ਬੜੇ ਸਖ਼ਤ ਹੁੰਦੇ ਸਨ, ਪਰ ਸੰਨ ੧੮੬੭ ਵਿਚ ਭਾਈ ਰਾਮ ਸਿੰਘ ਗੱਲਾਂ ਸੰਬੰਧੀ ਜ਼ਰਾ ਕੁ ਨਰਮ ਹੋ ਗਏ ਜਾਪਦੇ ਹਨ। ਪਹਿਲੇ ਪਹਿਲ ਤਾਂ ਇਸ ਪ੍ਰਕਾਰ ਦੇ ਦੋਖੀਆਂ ਨੂੰ ਆਪ ਝੱਟ ਸੰਗਤ ਵਿੱਚੋਂ ਖਾਰਜ ਕਰ ਦਿਆ ਕਰਦੇ ਸਨ, ਪਰ ਹੁਣ ਕਈ ਇਕ ਵਾਰਦਾਤਾਂ ਹੋ ਜਾਣ ਪਰ ਭੀ ਆਪ ਨੇ ਦੋਖੀਆਂ ਵਿਰੁਧ ਕੋਈ ਕਰੜੀ ਕਾਰਵਾਈ ਨਾ ਕੀਤੀ, ਜਿਸ ਕਰ ਕੇ ਕੂਕਿਆਂ ਦੇ ਆਚਰਣ ਵਿਚ ਢਿਲਿਆਈ ਦਾ ਵਧਦਾ ਜਾਣਾ ਕੋਈ ਜ਼ਿਆਦਾ ਹੈਰਾਨੀ ਦਾ ਕਾਰਣ ਨਹੀਂ ਸੀ। ਇਸ ਗੱਲ ਨੇ ਲੋਕਾਂ ਵਿਚ ਕੂਕਿਆਂ ਨੂੰ ਕੁਝ ਕੁ ਬਦਨਾਮ ਕਰ ਦਿੱਤਾ ਤੇ ਉਨ੍ਹਾਂ ਦੀ ਲਹਿਰ ਪਹਿਲੇ ਜਿਤਨੀ ਹਰ-ਮਨ-ਪਿਆਰੀ ਨਾ ਰਹੀ।

ਭਾਈ ਰਾਮ ਸਿੰਘ ਦੀ ਭੈਣੀ ਵਿਚ ਨਜ਼ਰ-ਬੰਦੀ ਤੇ ਕੂਕਿਆਂ