ਪੰਨਾ:ਕੂਕਿਆਂ ਦੀ ਵਿਥਿਆ.pdf/91

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੮੭
ਭੈਣੀ ਵਿਚ ਦੁਸਹਿਰੇ ਦਾ ਮੇਲਾ

ਬੇਨਤੀ ਕੀਤੀ ਕਿ ਮੈਨੂੰ ਸਦਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼, ਜਿਸ ਦੇ ਉਤਰ ਵਿਚ ਭਾਈ ਸਾਹਿਬ ਨੇ ਕਿਹਾ ਕਿ ਜਾਓ, ਨੌਕਰੀ ਛੱਡ ਆਓ।

ਦੁਸਹਿਰੇ ਦੇ ਇਕੱਠ ਤੇ ਕੂਕਿਆਂ ਨੂੰ ਭਾਈ ਸਾਹਿਬ ਵਲੋਂ ਹਦਾਇਤ ਕੀਤੀ ਗਈ ਕਿ ਉਹ ਦੀਵਾਲੀ ਦੇ ਮੌਕੇ ਤੇ ਸ੍ਰੀ ਅਮ੍ਰਿੰਤਸਰ ਪੁਜਣ, ਤੇ ਖਿਆਲ ਸੀ ਕਿ ਪੰਦਰਾਂ ਕੁ ਹਜ਼ਾਰ ਕੂਕਾ ਜਮਾਂ ਹੋ ਜਾਏਗਾ।

ਇਸੇ ਮੌਕੇ ਤੇ ਇਹ ਗੱਲ ਭੀ ਆਮ ਸੁਣੀ ਗਈ ਕਿ ਭਾਈ ਰਾਮ ਸਿੰਘ ਆਪਣੇ ਆਪ ਨੂੰ ਉਹੋ ਹੀ ਅਵਤਾਰ ਦੱਸਦਾ ਹੈ ਜਿਸ ਵਲ ਕਿ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਸੰਬੰਧੀ ਸ਼ਬਦ ਵਿਚ ‘ਮਰਦ ਕਾ ਚੇਲਾ' ਕਹਿ ਕੇ ਇਸ਼ਾਰਾ ਕੀਤਾ ਹੈ। ਤਿਲੰਗ ਰਾਗ ਦੇ ਇਕ ਸ਼ਬਦ ਵਿਚ ਗੁਰੂ ਨਾਨਕ, ਭਾਈ ਲਾਲੋ ਨੂੰ ਸਨਮੁਖ ਕਰ ਕੇ, ਸੰਮਤ (ਆਪਣੇ ਸਮੇਂ ਦੇ ਬਿਕਰਮੀ ਪੰਦਰਾਂ ਸੌ) ਅਠਤ੍ਰੇ ਦੇ ਬਾਬਰ ਦੇ ਹਿੰਦੋਸਤਾਨ ਪਰ ਹੱਲੇ ਦਾ ਹਾਲ ਦੱਸਦੇ ਹੋਏ ਕਹਿੰਦੇ ਹਨ ਕਿ ਬਾਬਰ ਦੀ ਪਾਪ ਦੀ ਜੰਵ ਦੇ ਜਾਂਦੀ, ਕਾਬਲੀਏ

ਆਵਨਿ ਅਠਤਰੇ, ਜਾਨਿ ਸਤਾਨਵੇਂ'
ਤੇ
'ਹੋਰੁ ਭੀ ਉਠਸੀ ਮਰਦ ਕਾ ਚੇਲਾ।'

ਪਰ ਭਾਈ ਰਾਮ ਸਿੰਘ ਨੇ ਇਸ ਦਾ ਅਰਥ ਇਹ ਕੀਤਾ ਕਿ ਅਸਲ ਵਾਕੇ ਬਾਬਰ ਦੇ ਹੱਲੇ ਤੋਂ ਤਿੰਨ ਸੌ ਸਾਲ ਬਾਦ ਸੰਮਤ ੧੮੭੮ ਵਿਚ ਇਕ ਮਰਦ ਕਾ ਚੇਲਾ’ ਜਨਮ ਲਏਗਾ ਤੇ ੧੮੯੭ ਵਿਚ ਆਪਣ ਗੁਰੂ ਪਾਸੋ ਗੁਰ ਦੀਖਿਆ ਪ੍ਰਾਪਤ ਕਰੇਗਾ। ਅਤੇ ਇਸ ਆਪਣੇ ਅਰਥ ਨੂੰ ਖੁਦ ਆਪਣੇ ਉਤੇ ਘਟਾਉਣ ਲਈ ਆਪ ਨੇ ਇਹ