ਪੰਨਾ:ਕੂਕਿਆਂ ਦੀ ਵਿਥਿਆ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੰਮਤ ੧੯੨੪ ਦੀ ਦੀਵਾਲੀ

(ਅਕਤੂਬਰ ੧੮੬੭)

ਜਿਵੇਂ ਪਿਛੇ ਲਿਖਿਆ ਜਾ ਚੁੱਕਾ ਹੈ, ਦੁਸਹਿਰੇ ਦੇ ਮੇਲੇ ਤੇ ਭਾਈ ਰਾਮ ਸਿੰਘ ਨੇ ਕੂਕਿਆਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਆਉਣ ਵਾਲੀ ਦੀਵਾਲੀ ਦੇ ਮੌਕੇ ਤੇ ਸੰਗਤ ਹੁਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ। ਪਰ ਚੂੰਕਿ ਦੇਸ਼ ਵਿਚ ਹੈਜ਼ੇ ਤੋਂ ਬੁਖਾਰ ਦੀ ਬੀਮਾਰੀ ਦਾ ਜ਼ੋਰ ਰਿਹਾ ਸੀ ਇਸ ਲਈ ਲੋਕ ਬੜੀ ਘਟ ਗਿਣਤੀ ਵਿਚ ਆਏ ਅਤੇ ਮੇਲੇ ਅਤੇ ਮਾਲ ਮੰਡੀ ਵਿਚ ਜ਼ਿਆਦਾ ਰੌਣਕ ਨਾ ਹੋਈ। ਮੇਲੇ ਦੇ ਮੌਕੇ ਤੇ ਪੁਲੀਸ ਦਾ ਪ੍ਰਬੰਧ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਕੈਪਟਨ ਮੈਨਜ਼ੀਜ਼ ਦਾ ਸੀ, ਜਿਸ ਨੂੰ ਕਿ ਭਾਈ ਰਾਮ ਸਿੰਘ ਸੰਬਧੀ ਦੇਖ ਭਾਲ ਕਰਨ ਦੀ ਹਿਦਾਇਤ ਸੀ। ਕਰਨਲ ਮੈਕਐਂਡਰੀਊ ਡਿਪਟੀ ਇੰਸਪੈਕਟਰ ਜਨਰਲ, ਲਾਹੌਰ ਸਰਕਲ, ਭੀ ਆਇਆ ਹੋਇਆ ਸੀ।

ਸੰਨ ੧੮੬੩ ਦੀ ਵਿਸਾਖੀ ਤੋਂ ਸਾਢੇ ਚਾਰ ਸਾਲ ਬਾਦ ਇਹ ਪਹਿਲਾ ਮੌਕਾ ਸੀ ਕਿ ਭਾਈ ਰਾਮ ਸਿੰਘ ਨੂੰ ਅੰਮ੍ਰਿਤਸਰ ਆਉਣ ਦੀ ਆਗਿਆ ਮਿਲੀ ਸੀ। ਭਾਈ ਰਾਮ ਸਿੰਘ ੨੫ ਅਕਤੂਬਰ ੧੮੬੭ ਨੂੰ ਅੰਮ੍ਰਿਤਸਰ ਪੁੱਜੇ। ਇਨ੍ਹਾਂ ਦੇ ਪਿਤਾ ਬਾਬਾ ਜੱਸਾ ਸਿੰਘ, ਇਨਾਂ ਦੀ ਸਿੰਘਣੀ, ਅਤੇ ਲੜਕੀ ਬੀਬੀ ਰਾਮ ਦਈ ਭੀ ਇਨਾਂ ਦੇ ਨਾਲ ਸਨ ਅਤੇ ਬਾਯਾ ਚੌਦਾਂ ਹੋਰ ਸਿੰਘ ਇਨ੍ਹਾਂ ਦੇ ਨਾਲ ਸਨ। ਅੱਠ ਕੁ ਸੌ ਕੂਕੇ ਅੱਗੇ ਹੀ ਅੰਮ੍ਰਿਤਸਰ ਪੁੱਜੇ ਹੋਏ ਸਨ। ਭਾਈ ਰਾਮ ਸਿੰਘ ਦੇ ਡੇਰੇ ਦੀ