'ਮੜ੍ਹੀ ਮਸਾਣੀ ਢਾਇ ਕੇ ਕਰ ਦਿਓ ਮਦਾਨਾ'
ਲੋਕਾਂ ਵਿਚ ਚੂੰਕਿ ਮੜੀ-ਪੂਜਾ ਤੇ ਕਬਰ-ਪ੍ਰਸਤੀ ਬੜੇ ਜ਼ੋਰਾਂ ਤੇ ਹੋ ਰਹੀ ਸੀ ਅਤੇ ਦੇਖਾ ਦੇਖੀ ਇਹ ਬੀਮਾਰੀ ਸਿਖਾਂ ਵਿਚ ਭੀ ਆ ਵੜੀ ਸੀ, ਇਸ ਲਈ ਲੋਕਾਂ ਨੂੰ ਇਸ ਅਨਮਤੀ ਮਨ-ਮਤ ਤੋਂ ਹਟਾ ਕੇ ਏਕ-ਸੇਵੀ ਬਨਾਉਣ ਲਈ ਭਾਈ ਰਾਮ ਸਿੰਘ ਜੀ ਉਪਦੇਸ਼ ਦਵਾਰਾ ਪ੍ਰੇਰਣਾ ਕਰਿਆ ਕਰਦੇ ਸਨ। ਕਿਸੇ ਮਤ ਦੇ ਭੀ ਨਵਿਆਂ ਨਵਿਆਂ ਚੇਲਿਆਂ ਵਿਚ ਬੜਾ ਜੋਸ਼ ਹੁੰਦਾ ਹੈ ਅਤੇ ਜੇ ਮਤ ਭੀ ਨਵਾਂ ਹੋਵੇ ਤਾਂ ਇਹ ਜੋਸ਼ ਹੋਰ ਭੀ ਜ਼ਿਆਦਾ ਹੁੰਦਾ ਹੈ। ਇਹ ਹੀ ਹਾਲ ਕੂਕਿਆਂ ਦਾ ਸੀ। ਲੋਕਾਂ ਨੂੰ ਪ੍ਰਚਾਰ ਤੇ ਪ੍ਰੇਰਨਾਂ ਦਾ ਮੜੀ-ਪੂਜਾ ਤੋਂ ਹਟਾਉਣ ਦੀ ਥਾਂ ਇਨਾਂ ਨੇ ਇਹ ਅੱਡੇ ਹੀ ਉੜਾ ਦੇਣਾ ਇਕ ਸਫਲ ਸਾਧਨ ਸਮਝਿਆ। ਇਹ ਢੰਗ ਕਈ ਵਾਰੀ ਤਾਂ ਕਾਮਯਾਬ ਭੀ ਹੋ ਜਾਂਦਾ ਹੈ ਪਰ ਕਈ ਥਾਈਂ ਪਰਾਇਆਂ ਨਾਲ ਬੇਲੋੜੀ ਵਧੀਕੀ ਭੀ ਹੋ ਜਾਂਦੀ ਹੈ। ਕੂਕਿਆਂ ਦੀ ਜ਼ਿਆਦਾ ਗਿਣਤੀ ਉਸ ਵੇਲੇ ਚੂੰਕਿ ਅਨਪੜ੍ਹਾਂ ਦੀ ਸੀ ਇਸ ਲਈ ਉਨ੍ਹਾਂ ਵਾਸਤੇ ਯੋਗ-ਅਯੋਗ ਦੀ ਬਰੀਕ ਪੜਤਾਲ ਪਛਾਣ ਵਿਚ ਪੈ ਸਕਣਾ ਮੁਸ਼ਕਲ ਸੀ, ਇਸ ਲਈ ਉਨ੍ਹਾਂ ਨੇ ਇੱਕੋ ਹੀ ਗੱਲ ਫੜ ਲਈ ਕਿ ਜਿਥੇ ਭੀ ਦੇਖੋ 'ਮੜੀ ਮਸਾਣੀ ਢਾਇ ਕੇ ਕਰ ਦਿਓ ਮਦਾਨਾ'। ਇਹ ਲਹਿਰ ਸੰਨ ੧੮੬੬ ਵਿਚ ਜ਼ਿਆਦਾ ਤੇਜ਼ੀ ਨਾਲ ਹਨੇਰੀ ਦੀ ਤਰ੍ਹਾਂ ਸ਼ੁਰੂ ਹੋਈ ਤੇ ੧੮੬੭ ਤਕ' ਇਸ ਦੇ ਤੇਜ਼ ਬੁੱਲਿਆਂ ਨਾਲ ਬੇਸ਼ੁਮਾਰ ਮੜ੍ਹ, ਮੜ੍ਹੀਆਂ ਤੇ ਕਬਰਾਂ ਢਹਿ ਢੇਰੀ ਹੋ ਗਈਆਂ। ਆਪਣੇ ਆਪਣੇ ਪਿੰਡੀਂ ਜਿਥੇ ਭੀ ਕੂਕਿਆਂ ਦਾ ਜ਼ੋਰ ਚੜ੍ਹਿਆ ਉਨ੍ਹਾਂ ਨੇ ਇਨ੍ਹਾਂ ਦੀ ਸਫ਼ਾਈ ਕਰ ਛੱਡੀ। ੧੮੬੬