ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੜ੍ਹੀ ਮਸਾਣੀ ਢਾਇ ਕੇ ਕਰ ਦਿਓ ਮਦਾਨਾ

੯੫

ਵਿਚ ਇਸ ਪ੍ਰਕਾਰ ਦੇ ਜੋ ਵਾਕਿਆਤ ਰੀਪੋਰਟਾਂ ਜਾਂ ਮੁਕੱਦਮਿਆਂ ਦੀ ਸੂਰਤ ਵਿਚ ਸਾਹਮਣੇ ਆਏ, ਓਨ੍ਹਾਂ ਵਿਚ ਕੁਝ ਕੁ ਦਾ ਜ਼ਿਕਰ ਪਿੱਛੇ ਨਜ਼ਰ-ਬੰਦੀ ਦੇ ਜ਼ਮਾਨੇ ਦੇ ਹਾਲਾਤ ਵਿਚ ਕੀਤਾ ਜਾ ਚੁੱਕਾ ਹੈ। ਇਥੇ ਸੰਨ ੧੮੬੭ ਦੇ ਕੁਝ ਕੁ ਵਾਕਿਆਤ ਜ਼ਿਲੇ ਵਾਰ ਦਿੱਤੇ ਜਾਂਦੇ ਹਨ।

ਲਾਹੌਰ-

੨੪ ਦਸੰਬਰ (੧੮੬੬) ਸੇਖਵਾਂ ਦੇ ਬਾਹਮਣ ਰਤਨ ਸਿੰਘ ਨੇ ਮੁਰੀਦਕੇ ਦੇ ਠਾਣੇ ਰੀਪੋਰਟ ਦਿੱਤੀ ਕਿ ਕੂਕਿਆਂ ਨੇ ਉਸ ਦੇ ਪਿੰਡ ਹਨੁਮਾਨ ਤੇ ਲਛਮਨ ਦੀਆਂ ਮੂਰਤੀਆਂ ਪੱਟ ਕੇ ਭੰਨ ਦਿੱਤੀਆਂ ਹਨ। ਦੇਵਾ ਸਿੰਘ ਕੂਕਾ ਫੜਿਆ ਗਿਆ। ਉਸ ਨੇ ਆਪਣੇ ਸਾਥੀ ਅਰਜਨ ਸਿੰਘ ਦਾ ਨਾਮ ਲਿਆ। ਪਰ ਅਰਜਨ ਸਿੰਘ ਪਛਾਣ ਵਿਚ ਨਾ ਆ ਸਕਣ ਕਰਕੇ ਛਡ ਦਿੱਤਾ ਗਿਆ, ਤੇ ਦੇਵਾ ਸਿੰਘ ਨੂੰ ਦੋ ਸਾਲ ਦੀ ਕੈਦ ਅਤੇ ੨੫) ਰੁਪਏ ਜੁਰਮਾਨਾ ਯਾ ਛੇ ਮਹੀਨੇ ਹੋਰ। ਕੈਦ ਹੋਈ।

ਲੁਧਿਆਨਾ

ਪਿੰਡ ਛਪਾਰ ਠਾਣਾ ਡੇਹਲੋਂ ਵਿਚ ੨੨ ਕੁਕਿਆਂ ਦੇ ਇਕ ਜੱਥੇ ਨੇ ਇਕੱਠੇ ਜਾ ਕੇ ਪੁਜਾਰੀਆਂ ਦੇ ਹੱਥ ਬੰਨ ਕੇ ਇਕ ਪੂਜਾ ਅਸਥਾਨ ਢਾਹ ਦਿਤਾ। ਇਸੇ ਤਰਾਂ ੨੭ ਕੁਕਿਆਂ ਦੇ ਇਕ ਜੱਥੇ ਨੇ ਪਿੰਡ ਖਟਰੀ ਕੋਸਿਹ ਦੀਆਂ ਮੜੀਆਂ ਢਾਹ ਦਿੱਤੀਆਂ। ਇਸ ਮੁਕੱਦਮੇ ਵਿਚ ਚਾਰ ਕੂਕੇ ਖਜ਼ਾਨ ਸਿੰਘ (ਖਜ਼ਾਨਾ), ਕਾਹਨ ਸਿੰਘ ਕਾਹਨਾ), ਵਸਾਵਾ ਸਿੰਘ ਤੇ ਬਹਾਦੁਰ ਸਿੰਘ ਨੂੰ ਛੇ ਛੇ ਮਹੀਨੇ ਕੈਦ ਤੇ ਦਸ ਦਸ ਰੁਪਏ ਜੁਰਮਾਨਾ ਯਾ ਇਕ ਇਕ ਮਹੀਨਾ ਹੋਰ ਕੈਦ ਦੀ ਸਜ਼ਾ ਹੋਈ।

ਪੁਨਾਦੀ ਠਾਣਾ ਖੰਨਾ ਦੇ ਮੇਘ ਸਿੰਘ, ਸ਼ੇਰ ਸਿੰਘ, ਜੋਤਾ ਸਿੰਘ