ਪੰਨਾ:ਕੇਸਰ ਕਿਆਰੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੧. ਵਿਜੋਗਣ.

(ਬਹੁਤ ਲੰਮੀ ਹੇਕ ਵਾਲੇ ਜ਼ਨਾਨੇ ਗਾਉਣਾਂ ਦੀ ਲੈਅ ਵਿਚ)

੧. ਸੋਣਿਆ ਪੰਛੀਆ !
ਬੀਬੇ ਕਬੂਤਰਾ !
ਉੱਡੀ ਖਾਂ,
ਉੱਡ ਕੇ ਚੜ੍ਹ ਜਾ ਅਕਾਸ਼ ।

ਮੋਤੀ ਚੁਗਾਵਾਂਗੀ,
ਝਾਂਜਰਾਂ ਪਾਵਾਂਗੀ,
ਇਕ ਵਾਰੀ ਜਾਵੇਂ
ਜੇ ਢੋਲਣ ਦੇ ਪਾਸ ।

ਸਰਵੀ ਪਹਾੜੀ ਊ,
ਫੱਬੀ ਹੋਈ ਮਾੜੀ ਊ,
ਆਲੇ ਦੁਆਲੇ ਈ
ਫੁੱਲਾਂ ਦੀ ਬਾਸ ।

ਸੂਰਮਾ, ਸੁਘੜ,
ਸਲੋਨਾ, ਗੁਮਾਨੀ ਉਹ
ਕਰਦਾ ਈ ਕੂਲ੍ਹੇ ਦੇ ਕੰਢੇ ਤੇ ਵਾਸ ।

੨. ਆਖੀਂ ਸੂ,
ਚੰਗੀਆਂ ਚਾਈਆਂ ਮੁਹਾਰਾਂ ਨੀਂ,
ਕੀਤਿਆਂ ਸੁਖ਼ਨਾਂ ਨੂੰ ਛਡਿਆ ਵਿਸਾਰ,
ਦਰਸ਼ਨ ਦੀਆਂ ਤਾਂਘਾਂ ਮੁਕਾਈਆਂ ਨਾ ਆਣ ਕੇ,

ਦਰ ਤੇ ਖਲੋਤੀ ਆਂ ਪੱਬਾਂ ਦੇ ਭਾਰ ।

-੧੦੮-