ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਯਾਦ ਹੈ ? ਅੱਜ ਉਹ ਢੋਲ ਤੇਰਾ,
ਘੁੱਟ ਸਬਰ ਦੇ ਕਿਸ ਤਰ੍ਹਾਂ ਪੀ ਰਿਹਾ ਏ ?
ਏਨ੍ਹਾਂ ਕਾਲਿਆਂ ਕੋਹਾਂ ਤੇ ਪਹੁੰਚ ਕੇ ਭੀ,
ਤੇਰੀ ਯਾਦ ਦੇ ਆਸਰੇ ਜੀ ਰਿਹਾ ਏ ।

੩. ਹਟ ਕੇ ਕੰਮ ਤੋਂ, ਜਦ ਕੱਲਾ ਆਣ ਬੈਠਾਂ,
ਤੇਰੀ ਯਾਦ ਆ ਕੇ ਜੀ ਪਰਚਾਉਂਦੀ ਏ,
ਅੱਖਾਂ ਮਿਟਦਿਆਂ, ਇਕ ਤਾਕੀ ਖੁਲ੍ਹਦੀ ਏ,
ਤੇਰੀ ਸ਼ਕਲ ਨੱਸੀ ਨੱਸੀ ਆਉਂਦੀ ਏ,
ਮੱਖਣ-ਗੁੰਨ੍ਹੀਆਂ, ਗਜਰਿਆਂ ਨਾਲ ਭਰੀਆਂ-
ਬਾਹਾਂ ਅਗ੍ਹਾਂ ਕਰ ਕੇ ਮੁਸਕਰਾਉਂਦੀ ਏ,
ਤੇਰੀਆਂ ਲਿਟਾਂ ਉਹਲੇ ਹਿਲਦੇ ਦੁਰਾਂ ਦੀ ਸਹੁੰ,
ਮੈਨੂੰ ਦੀਨ ਦੁਨੀਆਂ ਸਭ ਭੁਲਾਉਂਦੀ ਏ ।

ਏਸੇ ਲੋਰ ਅੰਦਰ ਜੁੱਗਾਂ ਜੁੱਗਾਂ ਦੇ ਦਿਨ
ਪੈਰਾਂ ਹੇਠ ਮਲ ਮਲ ਕੇ ਲੰਘਾਈ ਜਾਨਾਂ,
ਟੁਟਦੇ ਹੌਸਲੇ ਨੂੰ ਗਾਂਢੇ ਲਾਈ ਜਾਨਾਂ,
ਗੱਡੀ ਫ਼ਰਜ਼ ਦੀ ਹਸ ਹਸ ਚਲਾਈ ਜਾਨਾਂ ।

੪. ਤੇਰੀਆਂ ਮਸਤ, ਸੁਰਮੀਲੀਆਂ ਅੱਖੀਆਂ ਦੀ,
ਮਿੱਠੀ ਯਾਦ ਜੇ ਨਾ ਮੇਰੇ ਨਾਲ ਹੁੰਦੀ,
ਤ੍ਰੇਲ-ਕਣੀ ਵਾਂਗੂੰ ਪਲਟ ਪਲਟ ਜੂਨਾਂ,
ਦੁਨੀਆਂ ਗਾਹੁਣੀ ਡਾਢੀ ਮੁਹਾਲ ਹੁੰਦੀ,
ਨਾ ਕੋਈ ਲਟਕ ਹੁੰਦੀ, ਨਾ ਕੋਈ ਰੀਝ ਹੁੰਦੀ,
ਨਾ ਕੋਈ ਭਾਲ ਹੁੰਦੀ, ਨਾ ਕੋਈ ਘਾਲ ਹੁੰਦੀ,

-੧੧੧-