ਪੰਨਾ:ਕੇਸਰ ਕਿਆਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪. ਫਿਰਕੇਬਾਜ਼ ਨੂੰ.

(ਰਾਗ ਭੀਮ)

ਬਾਬਾ ਜੀ ! ਹੁਣ ਤੇ ਜਾਣ ਦਿਓ,
ਕੋਈ ਸੁਖ ਦਾ ਸਾਹ ਭੀ ਆਣ ਦਿਓ । ਟੇਕ

੧. ਤੁਸੀਂ ਮਸਲੇ ਘੜਦੇ ਓ ਬਹਿ ਬਹਿ ਕੇ,
ਉੱਜੜ ਗਈ ਖ਼ਲਕਤ ਖਹਿ ਖਹਿ ਕੇ,
ਔਝੜ ਵਲ ਹੋਰ ਘਸੀਟੋ ਨਾ,
ਸਾਨੂੰ ਅਸਲੀ ਮਜ਼ਲ ਮੁਕਾਣ ਦਿਓ ।
ਬਾਬਾ ਜੀ ! ਹੁਣ ਤੇ……

੨. ਮੱਤ ਮਾਰੀ ਗਈ ਏ ਸੁਣ ਸੁਣ ਕੇ,
ਮਰ ਲੱਥੇ (ਹਾਂ) ਸੂਲਾਂ ਚੁਣ ਚੁਣ ਕੇ,
ਹੁਣ ਹੋਰ ਪੁਆੜੇ ਫੇਰ ਸਹੀ,
ਸਾਨੂੰ ਅਗਲਾ ਕੰਮ ਭੁਗਤਾਣ ਦਿਓ ।
ਬਾਬਾ ਜੀ ! ਹੁਣ ਤੇ……

੩. ਸਾਨੂੰ ਨਵੇਂ ਸਲੋਕ ਸਿਖਾਓ ਨਾ,
ਭਾਈਆਂ ਦੇ ਸਿਰ ਪੜਵਾਓ ਨਾ,
ਏਹ ਮਿਰਚ ਮਸਾਲੇ ਰਹਿਣ ਦਿਓ,
ਦੁਨੀਆਂ ਨੂੰ ਖਾਣ ਕਮਾਣ ਦਿਓ ।
ਬਾਬਾ ਜੀ ! ਹੁਣ ਤੇ……


-੧੧੪-