ਪੰਨਾ:ਕੇਸਰ ਕਿਆਰੀ.pdf/183

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮. ਕਿੱਥੇ ਲੁਕ ਗਿਆ ਰਾਂਝਣ ਮਾਹੀ !

੧. ਭੱਠੀਆਂ ਬੁੱਝੀਆਂ, ਸ਼ਾਮਾਂ ਪਈਆਂ,
ਘਰੋ ਘਰੀ ਕੁੜੀਆਂ ਤੁਰ ਗਈਆਂ,
ਚੁਲ੍ਹਿਆਂ ਦਾ ਧੂੰ ਅੰਬਰ ਚੜ੍ਹਿਆ,
ਮਾਲ ਹਵੇਲੀਆਂ ਵਿਚ ਜਾ ਵੜਿਆ,
ਰਾਹੋ ਰਾਹ ਨਿਮਾਜ਼ੀ ਪੈ ਗਏ,
ਰਾਹੀ ਮੁਸਾਫ਼ਰ ਦਾਇਰੀਂ ਬਹਿ ਗਏ,
ਉਡਦੇ ਜਾਂਦੇ, ਆਲ੍ਹਣਿਆਂ ਵਲ-
ਪੰਛੀ ਵਾਹੋ ਦਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

੨. ਜੂਹ ਵਿਚ ਉਡਦਾ ਗਰਦਾ ਬਹਿ ਗਿਆ,
ਸੂਰਜ ਲਹਿੰਦਾ ਲਹਿੰਦਾ, ਲਹਿ ਗਿਆ ।
ਖਿਲਰ ਪੁਲਰ ਗਏ ਬੱਦਲ-ਟੋਟੇ,
ਵਡੇ ਵਡੇ ਹੋਏ ਛੋਟੇ ਛੋਟੇ ।
ਖ਼ਾਨਗਾਹ ਵਿਚ ਦੀਵੇ ਜਗ ਪਏ,
ਮੋਟੇ ਤਾਰੇ, ਝਮਕਣ ਲਗ ਪਏ ।
ਐਰੀ ਐਰੇ, ਘੁਲਮਿਲ ਗਈਆਂ-
ਲਾਲੀ ਅਤੇ ਸਿਆਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

-੧੫੨-