________________
ਇਮਾਮ ਬਖਸ਼ ਦੇ ਪਿੰਡ ਪਸੀਆਂ ਵਾਲੇ* ਵਿਚ ਹੋਇਆ ਸੀ, ਪਰ | ਅਮਲੀ ਜੀਵਨ ਮੇਰਾ ਲੋਪੋਕੇ ਜ਼ਿਲਾ ਅੰਮ੍ਰਿਤਸਰ ਵਿਚ ਹੀ ਬੀਤਦਾ ਰਿਹਾ, ਕਿਉਂਕਿ ਡੇਢ ਵਰ੍ਹੇ ਦੀ ਉਮਰ ਵਿਚ ਹੀ ਮਾਤਾ ਪਿਤਾ ਜੀ ਮੈਨੂੰ ਏਥੇ ਲੈ ਆਏ ਸਨ। ਇਸ ਕਸਬੇ ਦਾ ਆਲਾ ਦੁਆਲਾ ਬੜਾ ਸਰਸਬਜ਼ ਤੇ ਵਸੋਂ ਬੜੀ ਖੁਸ਼ਹਾਲ ਸੀ, ਗ਼ਮਾਂ ਫਿਕਰਾਂ ਤੋਂ ਆਜ਼ਾਦ ਲੋਕ ਹਰ ਵੇਲੇ ਪ੍ਰਸੰਨ ਰਹਿੰਦੇ ਸਨ । ਮੇਰੇ ਚਾਚਾ ਜੀ ਤਿੰਨ ਵਰਹੇ ਦੀ ਉਮਰ ਵਿਚ ਹੀ ਮੈਨੂੰ ਕੰਧਾੜੇ ਚੁੱਕੀ ਹਰੇਕ ਮੇਲੇ ਮੁਸਾਹਬ, ਰਾਸ ਤਮਾਸ਼ੇ ਛਿੰਝ ਆਦਿਕ ਸਭ ਤਰਾਂ ਦੇ ਦਿਲ ਪਰਚਾਵਿਆਂ ਉਤੇ ਲੈ ਜਾਂਦੇ ਸਨ । ਉਨ੍ਹਾਂ ਨੂੰ ਗਾਉਣ ਦੀ ਲਟਕ ਭੀ ਕਾਫੀ ਸੀ,ਬੱਚਾ ਬਾਂਦਰ ਦੀ ਨਿਆਈਂ ਹੁੰਦਾ ਹੈ,ਜੋ ਬੁਲਲ ਮੇਰੇ ਕੰਨਾਂ ਵਿਚ ਪੈਂਦੀ ਰਹੀ,ਯਾਦਸਿਲਾ ਉੱਤੇ ਉਕਰੀਂਦੀ ਗਈ । ਕਵੀਆਂ ਦੇ ਕਲਾਮ, ਸਾਈਂ ਲੋਕਾਂ ਦੇ ਦੋਹੜੇ,ਰਾਗ ਰਸੇ-ਗਾਉਣ ਗੀਤ ਤੇ ਕਵਿਤਾ ਦੇ ਮੀਟਰ (ਧਾਰਨਾਤਰਜ਼ਾਂ) ਹਿਰਦੇ ਵਿਚ ਵੱਸਣ ਲਗ ਪਏ । ਕਵਿਤਾ ਦਾ ਬੀਜ ਤਾਂ ਸ਼ਾਇਦ ਗਿੱਲੀ ਮਿੱਟੀ ਵਿਚ ਹੀ ਡਿਗ ਪਿਆ ਹੋਵੇਗਾ, ਪਰ ਅੰਗੂਰ ਵਿਦੜਾ ਅਰੰਭ ਦੇ ਜ਼ਮਾਨੇ ਵਿਚ ਫੁੱਟਾ । ਗੁਰਮੁਖੀ ਅੱਖਰ ਤਾਂ ਛੇਤੀ ਹੀ ਮੈਨੂੰ ਆ ਗਏ, ਉਰਦੁ ਦੀ ਪੜਾਈ ਛੇ ਸਤ ਰਹੇ ਦੀ ਉਮਰ ਵਿਚ ਸ਼ੁਰੂ ਹੋ ਗਈ ਸੀ; ਹਿੰਦੀ ਤੇ ਲੰਡ ਦੇਖ ਦੇਖ ਕੇ ਹੀ ਆ ਗਏ । ਛੋਟੇ ਮੁੰਡਿਆਂ ਨੂੰ ਛੇਤੀ ਪੜ ਜਾਣ ਕਰਕੇ ਪਿਆਰ ਦਾ ਦਾਨ ਸਭ ਪਾਸਿਓਂ ਮਿਲ ਜਾਂਦਾ ਹੈ, ਇਸ ਲਈ ਮੁਤਾਲਿਆ ਵਾਸਤੇ ਮੈਨੂੰ ਚੋਖਾ
- ਉਨਾਂ ਦਿਨਾਂ ਵਿਚ ਇਹ ਤਸੀਲ ਰਈਆ ਜ਼ਿਲਾ ਸਿਆਲ ਕੋਟ ਦੀ ਹਦ ਵਿਚ ਸੀ, ਪਰ ਹੁਣ ਤਸੀਲ ਸ਼ਾਹਦਰਾ ਜ਼ਿਲਾ ਸ਼ੇਖੂਪੁਰਾ ਦੀ ਹਦ ਵਿਚ ਆ ਚੁਕਾ ਹੈ ।
ਜਨਮ ਦੀ ਤ੍ਰੀਕ ੧੮ ਅੱਸੂ ਸੰਮਤ ੧੯੩੩ ਬਿਕ੍ਰਮੀ, ਮੁਤਾਬਿਕ ਅਕਤੂਬਰ ਸੰਨ ੧੮੭੬ ਈਸਵੀ । = = Digitized by Panjab Digital Library / www.panjabdigilib.org