ਪੰਨਾ:ਕੇਸਰ ਕਿਆਰੀ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੨. ਕਮਲਾ ਭਵਾਨੀ,
ਸੇਜ ਫੁੱਲਾਂ ਦੀ ਸਜਾਣ ਵਾਲੀ,
ਦੇਵੀ ਤੂੰ ਸੁਰਸਤੀ, ਵਾਕ ਵਿੱਦਿਆ ਵਧਾਣੀ, ਮਾਤਾ !

ਭੂਸ਼ਨਾਂ ਦੀ ਲੱਦੀ ਤੂੰ ਅਨੂਪ ਰੂਪ ਲੱਛਮੀ ਦਾ,
ਚੋਲਿਆਂ ਸ਼ਿੰਗਾਰੀ, ਉੱਚੇ ਪਰਬਤਾਂ ਦੀ ਰਾਣੀ, ਮਾਤਾ !

ਜਲਾਂ ਭਰੀ, ਥਲਾਂ ਭਰੀ, ਜੋਧਿਆਂ ਦੇ ਦਲਾਂ ਭਰੀ,
ਲਾਜ ਭਰੀ, ਤੇਜ ਭਰੀ, ਸ਼ੋਭਾ ਸ਼ਾਨ ਪਾਣੀ, ਮਾਤਾ !

ਬਾਰ ਬਾਰ ਨਮਸਕਾਰ ਭਾਰਤ ਭਵਾਨੀ ਤੈਨੂੰ,
ਹਰੀ ਭਰੀ, ਠੰਢੀ ਠਰੀ, ਬਰਕਤਾਂ ਵਸਾਣੀ, ਮਾਤਾ !

੩. ਐਡੇ ਇਕਬਾਲ, ਬਲਕਾਰ, ਪਰਵਾਰ ਵਾਲੀ,
ਕਿੰਜ ਤੈਨੂੰ ਮੰਨੇ ਕੋਈ ਅਬਲਾ ਨਿਮਾਣੀ, ਮਾਤਾ !

ਵੈਰੀ ਦਲ ਚੀਰ ਚੀਰ ਸੁੱਟਣੀ ਤੂੰ ਬੀਰ ਕਾਲੀ,
ਤੂੰਹੇਂ ਮੇਰੀ ਲਾਜ, ਧਰਮ, ਵਿੱਦਿਆ ਬਚਾਣੀ, ਮਾਤਾ !

ਸੀਨੇ ਸਤਕਾਰ ਤੇਰਾ,
ਬਾਹੀਂ ਬਲਕਾਰ ਤੇਰਾ,
ਪ੍ਰਾਣਾਂ ਨੂੰ ਅਧਾਰ ਤੇਰਾ,
ਜੀਭੇ ਤੇਰੀ ਬਾਣੀ, ਮਾਤਾ !

ਜੱਸ ਹੋਵੇ ਮੰਦਰੀਂ ਤੇ ਗੜ੍ਹਾਂ ਤੇ ਨਿਸ਼ਾਨ ਝੁੱਲੇ,
ਦਸੇ ਹਥਿਆਰੀਂ ਸਜੀ ਹਿੰਦ ਰਾਜ ਰਾਣੀ, ਮਾਤਾ !

-੩-