ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਤੂੰਹੇਂ ਨਹੀਂ ਉਹ ਹਸਤੀ ? ਜਿਸਨੇ-
ਰਬ ਦੇ ਦਿਲ ਵਿਚ, ਆਪੇ ਬਹਿ ਕੇ,
ਉਸ ਦੇ ਮੂੰਹੋਂ ਕਹਾਈਆਂ ਗੱਲਾਂ ।
ਓਸੇ ਦੇ ਹਿਰਦੇ ਵਿਚ ਧਰੀਆਂ-
ਜੱਗ, ਹਵਨ, ਭਗਤੀ ਦੀਆਂ ਲੋੜਾਂ,
ਰਿਸ਼ੀ, ਮੁਨੀ, ਉਸ ਤੋਂ ਸਜਵਾ ਕੇ
ਰਚ ਲਏ ਵੇਦ ਪੁਰਾਣ ।

੪. ਤੂੰਹੇਂ ਨਹੀਂ ? ਜਿਨ ਦਿਉਤੇ ਥਾਪੇ,
ਕੋਈ ਹਸੌਣਾ, ਕੋਈ ਡਰੌਣਾ,
ਕੋਈ ਦਿਆਲੂ, ਕੋਈ ਗੁਸੈਲਾ,
ਸਭ ਦੇ ਅੱਗੇ, ਮੱਥੇ ਰਗੜੇ,
ਸੁੱਖਣਾਂ ਸੁੱਖੀਆਂ, ਬਚੜੇ ਮੰਗੇ,
ਮੇਵੇ, ਦਾਣੇ, ਦੌਲਤ, ਕਪੜੇ ।
ਆਪੇ ਦਾਤ ਵਰਾਹੀਆਂ ਕੀਤੀਆਂ,
ਆਪੇ ਮੰਗਿਆ ਦਾਨ ।

੫. ਤੂੰਹੇਂ ਨਹੀਂ ? ਜਿਨ ਅਣਡਿੱਠਿਆਂ ਦੀ-
ਮੇਰੇ ਨਾਲ ਪਛਾਣ ਕਰਾਈ,
ਸਿਫ਼ਤ ਸੁਣਾ ਕੇ, ਲਗਨ ਲਗਾਈ ।
ਇਸ ਨਾਟਕ ਦੇ ਪਾਤਰ ਸਾਰੇ-
ਲੀਲ੍ਹਾ ਕਰਦੇ ਬੜੀ ਮਨੋਹਰ ।
ਪਰ, ਏਨ੍ਹਾਂ ਦੇ ਪਿਛਲੇ ਪਾਸੇ-
ਤੇਰੀ ਰੂਹ ਖਲੋਤੀ ਭਾਸੇ ।
ਬੜਾ ਜ਼ਹੀਨ ਚਿਤੇਰਾ ਹੈਂ ਤੂੰ,
ਹੈਂ ਓੜਕ ਇਨਸਾਨ ।

-੫੫-