ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਕਵਿਤਾ ਈ ਹੈ॥

ਕਵਿਤਾ ਕੈਹਣ ਲਈ ਏਹਨਾਂ ਵਸਤਾਂ ਦਾ ਹੋਨਾ ਜਰੂਰੀ ਹੈ:-

ਖਿਆਲ ਤੇ ਸੋਚ-ਡੂੰਘੀ ਸੋਚ (Poetic Imaginatin) ਅਰ ਕਾਰੀਗਰੀ (Art)। ਇਕ ਬੈਂਤ ਲਿਖਨ ਲਈ ਪੈਹਲੇ ਮਜ਼ਮੂਨ ਅਥਵਾ ਖਿਆਲ ਹੋਨਾ ਚਾਹੀਏ ਫੇਰ ਉਸ ਖਿਆਲ ਨੂੰ ਉੱਚੀ ਪਦਵੀ ਤੇ ਪੁਜਾਨ ਲਈ ਸੋਚ ਦੇ ਸਮੁੰਦਰ ਵਿਚ ਟੁੱਬੀ ਮਾਰ ਕੇ ਸੋਹਣੇ ਸੋਹਣੇ ਮੋਤੀ ਤੇ ਜਵਾਹਰ ਕੱਢਨੇ। ਫੇਰ ਕਾਰੀਗਰੀ ਨਾਲ ਉਨ੍ਹਾ ਮੋਤੀਆਂ ਤੇ ਜਵਾਹਰਾਂ ਨੂੰ ਥਾਉਂ ਥਾਈਂ ਸੋਹਣੀ ਰੀਤੀ ਨਾਲ ਲਾਕੇ ‘ਇਕ ਸੰਦਰ ਗੈਹਣਾ ਬਨਾ ਦੇਨਾ ਯਾ ਇਕ ਮਨ ਰਿਝਾਂਵਾਂ ਬੈਂਤ ਸਜਾ ਦੇਨਾ, ਏਹ ਇਕ ਚੰਗੇ ਕਵੀ ਦਾ ਕੰਮ ਹੈ। ਹੁਨ ਖਿਆਲ ਕਿੱਥੋਂ ਆਵੇ, ਏਹ ਤੇ ਕੇਵਲ ਮਨੁਖ ਦੇ ਤਜਰਬੇ ਤੇ ਵਿਦਿਆ ਨਾਲ ਈ ਸੰਬੰਧਤ ਹੈ। ਜਿਤਨਾ ਤਜਰਬਾ ਤੇ ਵਿਦਿਆ, ਓਨਾ ਈ ਖਿਆਲ ਚੰਗਾ ਤੇ ਵਡਾ। ਇਸ ਤੋਂ ਛੁਟ ਜਗ ਵਿਚ ਅਜੇਹੀਆਂ ਗੱਲਾਂ ਵੀ ਹੁੰਦੀਆਂ ਹਨ ਜੋ ਮਨੁਖ ਦੇ ਮਨ ਨੂੰ ਅਪਨੇ ਵਲ ਇਕ ਵਾਰਗੀ ਖਿੱਚ ਲੈਂਦੀਆਂ ਹਨ, ਅਰ ਏਹ ਇਕ ਖਿਆਲ ਸੁਝਾ ਦੇਦੀਆਂ ਹਨ। ਹੁਣ ਰਿਹਾ ਮਨੁਖ ਦੇ ਮਨ ਦੀ ਅਵਸਥਾ ਤੇ ਸੋਚ ਦੀ ਉਡਾਰੀ, ਚਾਹੇ ਤੇ ਏਸ ਖਿਆਲ ਤੋਂ ਇਕ ਸੋਹਣਾ ਸ਼ੇਅਰ (ਬੈਂਤ) ਪੈਦਾ ਹੋ ਜਾਏ। ਤੇ ਚਾਹੇ ਏਹ ਖਿਆਲ ਇਕ ਪਹਾੜ ਨਲ ਪਾਨੀ ਦੀ ਲੈਹਰ ਵਾਂਗਰ ਖੈਹਕੇ ਪਰੇ ਹਟ ਜਾਏ। ਜੀਕਨ ਇਕ ਮਨੁੱਖ ਸੂਰਜ ਦੇ ਚੜ੍ਹਨ ਨੂੰ ਵੇਖ, ਜਾਂ ਲੜਾਈ ਦਾ ਘਮਸਾਨ, ਹਥਿਆਰਾਂ ਦੀ ਕਟਾ ਕੱਟ, ਜੋਧਿਆਂ ਦੀ ਫਟਾ ਫੱਟ ਨੂੰ ਤਕ। ਅਥਵਾ ਕਾਲ, ਬੀਮਾਰੀ, ਗਰਮੀ, ਭੌਚਾਲ ਆਦ ਰੱਬੀ ਕਾਰੇ, ਜਾਂ ਇਕ ਸੁੰਦਰ ਇਸਤਰੀ ਦੇ ਨੈਨਾਂ ਦੇ ਕਟਾਖ, ਅਰ ਕੁਦਰਤੀ ਨਜ਼ਾਰਿਆਂ ਤੋਂ

-੧੨-