ਪੰਨਾ:ਕੋਇਲ ਕੂ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਕ ਮਨੁੱਖ ਦੇ ਮਨ ਵਿਚ ਖਿਆਲ ਤਾਂ ਪੈਦਾ ਹੋ ਜਾਂਦੇ ਨੇ ਅਰ ਇਕ ਛਿਨ ਪਲ ਲਈ ਹਰ ਇਕ ਮਨੁੱਖ ਹੈਰਾਨ ਵੀ ਹੋ ਜਾਂਦਾ ਹੈ, ਪਰ ਹਜ਼ਾਰ ਵਿਚੋਂ ਇਕ ਈ ਮਸਾਂ ਅਜੇਹਾ ਹੁੰਦਾ ਹਉ ਜਿਸ ਦੇ ਮਨ ਤੇ ਇਨ੍ਹਾਂ ਨਜ਼ 'ਚ ਆਂ ਦਾ ਕੁਝ ਘ ਅਸਰ ਪੈਂਦਾ ਏ, ਤੇ ਜੋ ਇਸ ਖਿਆਲ ਨੂੰ ਸੋਚ ਨਾਲ ਰਲਾ ਕੇ ਦੂਜੇ ਮਨੁੱਖਾਂ ਦੇ ਮਨਾਂ ਤੇ ਉਸਦੇ ਅਕਸ ਨੂੰ ਪਾਨ ਦੀ ਹਿੰਮਤ ਕਰਦਾ ਹੈ । ਇਸ ਕਰਕੇ ਕੁਦਰਤ ਦੇ ਚਮਤਕਾਰੇ, ਸਹਪਨ ਦੇ ਨਜ਼ਾਰੇ, ਜੁੱਧ ਭੂਮੀ ਦੇ ਡੰਕਾਰੇ, ਮੌਤ ਤੇ ਜ਼ੁਲਮ ਦੇ ਦੁਖ ਭਰੇ ਹਾਉੜੇ, ਬਿਰਹਾਂ ਤੇ ਹਿਜਰ ਦੇ ਦਰਦ ਭਰੇ ਹਾਉਕੇ, ਗੁੱਸੇ ਤੇ ਬਦਲੇ ਦੀਆਂ ਕਚੀਚੀਆਂ, ਕਦੀ ਖੁਸ਼ੀ ਵਿਚ ਹਸਨਾ ਕਦੀ ਗਮੀ ਵਿਚ ਰੋਨਾ, ਕਿਧਰੇ ਸ਼ਿੰਗਾਰ, ਕਿਧਰੇ ਸਵਾਰ, ਕਿਧਰੇ ਯਾਰ ਦੀ ਉਡੀਕ, ਕਿਧਰੇ ਵਿਛੋੜੇ ਦਾ ਪਛਤਾਵਾ, ਕਿਧਰੇ ਮੇਲ, ਕਿਧਰੇ ਵਿਛੋੜਾ । ਏਹ ਸਭ ਗਲ਼ ਇਕ ਕਵੀ ਦੇ ਮਨ ਤੇ ਹੀ ਆਪਨਾ ਭਾਉ ਜਾਂ ਅਸਰ ਰਖਦੀਆਂ ਹਨ, ਅਰ ਉਹ ਮਨ ਇਕ ਮੋਮ ਵਾਂਗ ਨਰਮ ਹੋਇਆ ਹੋਇਆ, ਇਨਾਂ ਨਾਜ਼ਕ ਤੋਂ ਨਾਜ਼ਕ ਤੇ ਸਖਤ ਤੋਂ 5.੪੩ ਖਿਆਲਾਂ ਦੇ ਨਕਸ਼ ਨੂੰ ਲੈਕੇ ਅਪਨੀ ਸੋਚ ਤੇ ਦਮਾਗ ਦੀ ਟਕਸਾਲ ਵਿਚ ਲੈਜਾ ਕੇ ਅਜੇਹਾ ਥਾਂ ਚਲਦਾ ਹੈ ਕਿ ਵੇਖਨ ਵਾਲੇ ਹੈਰਾਨ ਪਰੇਸ਼ਾਨ, ਕਿ ਹੈਂ ! ਇਹ ਖਿਆਲ ਕਿਥੋਂ’ ਆਇਆ, ਅਸਮਾਨ ਦੀ ਟਾਕੀ ਲਈ ਜਾਂ ਪਤਾਲ ਦੀ ਖਾਨੋਂ ਕੱਢ ਲਿਆ ਇਆ । ਵਾਹ ਕਵੀਓ ਧੰਨ ਹੋ ਤੁਸੀਂ ਅਰ ਧੰਨ ਤੁਹਾਡੀ ਕਮਾਈ । ਖਿਆਲ ਤਾਂ ਅਸਾਂ ਨੂੰ ਕੁਦਰਤ ਅਰ ਸਮੇਂ ਦੇ ਬਜ਼ਾਰ ਤੋਂ ਮਿਲੇ, ਪਰ ਸੋਚ ਦੀ ਟੇਕ ਸਾਲ ਵਿਚ ਕੇਹੜ1 ਮਸ਼ੀਨ ਉਨਤੀ ! ਹੈ ਜੋ ਇਸ ਖਿਆਲ ਨੂੰ ਅਸਚਰਜ ਸਾਂਚੇ ਵਿਚ ਢਾਲ ਦੇ ਦੀ ਹੈ । ਇਹ ਮਸ਼ੀਨ ਰੱਬੀ ਦਾਤ ਹੈ । ਇਕ ਕਵੀ ܕܘ