ਭਾ ਦੇ ਭਾਂਬੜ ਜੀ ਵਿਚ ਭੜਕਦੇ ਸਨ, ਅਰੁ ਲਾਦਾਂ ਅਸਮਾਨ ਨੂੰ ਅੱਗ ਲਾਂਦੀਆਂ ਸਨ, ਏਹ ਹੀਰ ਲਿਖੀ , ਫੇਰ ਕੀ ਸੀ ਮਨ ਦੇ ਪਰੇਮ ਦਾ ਵਾਹ ਬੈਂਤਾਂ ਵਿਚ ਵਗ ਤੁਰਿਆ ਅਰ ਸ਼ਾਹ ਜੀ ਨੂੰ ਹਮੇਸ਼ ਲਈ ਇਕ ਅਜੇਹੇ ਤਖਤ ਤੇ ਬਠਾ ਗਇਆ, ਜੋ ਜਦ ਤੀਕ ਪੰਜਾਬੀ ਬੋਲੀ ਹੈ, ਤਦ ਤਕ ਅਟਲ ਹੈ । ਸ਼ਾਹ ਜੀ ਨੇ ਹੀਰ ੧੧੮੧ ਹਿਜਰੀ ਵਿਚ ਲਿਖੀ, ਤਦ ਸ਼ਾਹ ਜੀ ਦੀ ਅਵਸਥਾ ਗਭਰੂ ਹੋਨੀ ਏ, ਕੋਈ ੩੦, ੩੫ ਵਰੇ ਦੇ ਕਰੀਬ । ਏਹ ਲੇਖ ਬੁਢਾਪੇ ਦੇ ਨਹੀਂ। ਹਾਂ ਇਹ ਹੈ ਸਕਦਾ ਹੈ ਕਿ ਇਸ਼ਕ ਮਜਾਜ਼ੀ ਦੀ ਠੋਕਰ ਖਾਕੇ, ਸ਼ਾਹ ਹੋਰੀ ਅਪਨ ਉਸਤਾਦ ਮੌਲਵੀ ਹਾਫ਼ਜ਼ ਗੁਲਾਮ ਮੁਰਤਜ਼ਾ ਕੋਲ ਗਏ ਹਨ ਅਰ ਜਾ ਕੇ ਉਹਨਾਂ ਨੂੰ ਹੀਰ ਦਾ ਕਿੱਸਾ ਸੁਨਾਇਆ ਹੋਵੇ ਅਰ ਪਿਛੋਂ ਅੰਤਲੇ ਬੈਂਤ ਜਿਨਾਂ ਵਿਚ ਇਸ਼ਕ ਹਕੀਕੀ ਦਾ ਜ਼ਿਕਰ ਕੀਤਾ ਹੈ ਲਿਖੇ ਹਨ । ਪਛਤਾਵਾ ! ਪਰ ਏਹ ਕੋਹਨਾ ਕਿ ਬਲੇ ਵਾਂਗੂ ਇਹਨਾਂ ਦੀ ਕਵਿਤਾ ਇਸ਼ਕ ਹਕੀਕੀ ਤੇ ਹੀ ਢੁਕਦੀ ਹੈ ਠੀਕ ਨਹੀਂ । ਬੁਲੇ ਦਾ ਪਰੇਮ ਤੇ ਇਸ਼ਕ ਤੇ ਬਿਰਹਾਂ ਦੀਆਂ ਲਾਟਾਂ, ਇਕ ਸਚੇ ਮਾਸ਼ੂਕ ਦਾ ਦਰਸ਼ਨ ਕਰਾਂਦੀਆਂ ਹਨ ਜਿਥੇ ਕਾਮ ਦੀ ਪੌਹਚ ਨਹੀਂ । ਪਾਰਖੂ ਪਰਖਦੇ ਹਨ ।
| ਬਾਝ ਲੋਕ ਏਹ ਖਿਆਲ ਕਰਦੇ ਹਨ ਕਿ ਸੰਯਦ ਬੁਲੇ ਸ਼ਾਹ ਅਰ ਸਯਦ ਵਾਰਸ ਸ਼ਾਹ ਅਕੱਠੇ ਪੜਦੇ ਰਹੇ ਹਨ ਏਹ ਵੀ ਠੀਕ ਨਹੀਂ ਜਾਪਦਾ । ਕਿਉਂ ਜੋ ਸੱਯਦ ਸ਼ਾਹ ੧੧੭੧ ਹਿਜਰੀ ਵਿਚ ਚੰਗੀ ਉਮਰ ਭੋਗ ਕੇ (ਬੁੱਢੇ ਹੋਕੇ) ਪਰਲੋਕ ਸੁਧਾਰ ਚੁਕੇ ਸਨ, ਅਰ ਵਾਰਸ ਸ਼ਾਹ ਨੇ ਕਿਧਰੇ ੧੦ ਬਰਸ ਪਿਛੋਂ ਹੀਰ ਮਕਾਈ ਅਰ ਏਹ ਕੰਮ ਜਵਾਨੀ ਦੀ ਅਵਸਥਾ ਦਾ ਹੈ ਇਸ ਕਰਕੇ ਵਾਰਸ ਸ਼ਾਹ ਹੋਰੀ ਬਲੇ, ਸ਼ਾਹ ਤੋਂ ੪੦ ਜਾਂ ੫੦ ਵਰੇ ਉਮਰ ਵਿਚ ਛੋਟੇ ਹੋਸਨ ਅਤੇ ਸ਼ਾਹ ਇਨਾਇਤ ਕਾਦਰੀ ਤੇ ੧੧੪੧ ਹਿਜਰੀ ਦੇ ਕੋਲ ਕੋਲ ਹੀ ਚਲਾਨਾ ਕਰ ਗਏ ਸਨ । ਵਾਰਸ ਸ਼ਾਹ ਤੇ ਅਪਨੇ ਬੇਤਾਂ ਵਿੱਚ
-੧੪੬
ਪੰਨਾ:ਕੋਇਲ ਕੂ.pdf/146
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
