ਮੈਹਰੀਆਂ ē, ਅੱਗੇ ਤੁਸਾਂ ਜੇਹੀਆਂ ਹੇਠ ਗੋਲੀਆਂ ਨੀ॥
ਜਦ ਪੱਤਨ ਤੇ ਪੂਜਾ ਤਾਂ ਪਾਸ ਪੈਸਾ ਨਹੀਂ। ਮਲਾਹ ਚੜ੍ਹਾਂਦੇ ਨਹੀਂ। ਇਸਨੇ ਇਕ ਤੁਲਾ ਬਨਾ ਦਰਯਾਵੋਂ ਪਾਰ ਹੋ ਦੀ ਸਲਾਹ ਕੀਤੀ। ਲੋਕਾਂ ਵੇਖ ਮਨ੍ਹਾ ਕੀਤਾ। ਏਹਨੇ ਕੰਢੇ ਤੇ ਬੈਠਾ ਵਝਲੀ ਦੀ ਸੁਰ ਵਾਹੀ।ਬੱਸ ਵੰਝਲੀ ਦਾ ਵੱਜਨਾ ਸੀ ਕਿ ਜਨੌਰ ਤਕ ਵੀ ਮੋਹਤ ਹੋ ਗਏ। ਲੁੱਡਨ ਮਲਾਹਾਂ ਦੀਆਂ ਰੰਨਾਂ ਵੀ ਰਾਂਝੇ ਦੇ ਗਿਰਦੇ ਆਨ ਡਿਗੀਆਂ ਉਸਤੇ ਮੋਹਤ ਹੋ ਗਈਆਂ, ਲਗੀਆਂ ਖੁਸ਼ਾਮਦਾਂ ਕਰਨ। ਅੰਤ ਮੁੜਨ ਹੋਰੀ ਵੀ ਅਪਨੀ ਵੈਨਾਂ ਦੀ ਖਾੜੂ, ਰਾਂਝੇ ਦੀਆਂ ਖਾਤਰਾਂ ਕਰਨ ਲਗ ਪਏ। ਦਰਆਵੇਂ ਪਾਰ ਲੰਘਾਇਆ। ਹੀਰ ਦੀ ਖਾਸ ਬੇੜੀ ਜਿਸ ਵਿਚ ਉਸਦਾ ਪਲੰਘ ਡੱਠਾ ਸੀ ਰਾਂਝੇ ਨੂੰ ਸਵਾਇਆ, ਏਹ ਇਸ਼ਕ ਵਿਚ ਮਸਤ, ਕਿਸੇ ਨੂੰ ਅਪਨੀ ਅੱਖ ਹੇਠ ਨਹੀਂ ਸੀ ਲਿਆਉ ਦਾ। ਇਕ ਤੇ ਹੀਰ ਦੀ ਚਾਹ, ਦੂਜੀ ਜਵਾਨੀ ਦੀ ਬੇ ਪਰਵਾਹੀ, ਮਜ਼ੇ ਨਾਲ ਪਲੰਘ ਤੇ ਜਾ ਸੁਤੇ, ਹੀਰ ਵੀ ਆਈ, ਇਕ ਓਪਰੇ ਨੂੰ ਸੁਤਾ ਵੇਖ ਗੁਸੇ ਨਾਲ ਲਾਲੋ ਲਾਲ। ਲੁਡਨ ਸ਼ਾਮਤ ਆਈ। ਜਦ ਲੜਨ ਨੂੰ ਝੰਭ ਚੁਕੀ ਤਾਂ ਰਾਂਝੇ ਵਲ ਮੁੜੀ ਕਿ ਇਸ ਦੀ ਵੀ ਅਲਖ ਮੁਕਾਈਏ। ਪਰ ਆਈ ਸੀ ਮਾਰਨ, ਮਰ ਗਈ ਆਪ। ਸੂਰਤ ਵੇਖ ਮੂਢਤ ਹੋ ਗਈ। ਪ੍ਰੇਮ ਕਟਾਰੀ ਜੀ ਵਿਚ ਲੈਹ ਗਈ।ਗੁੱਸੇ ਵਿਚ ਆਖਦੀ ਹੈ:
ਉੱਠੀ ਸਤਿਆ ਸੇਜ ਅਸਾਡੜੀ ਤੋਂ, ਲੰਮਾਂ ਸੁਸਰੀ ਵਾਂਗ
ਕੀ ਪਿਆ ਹੈਂਵੇ। ਸੁਖੀ ਲੱਦੜੀ ਮੈਂਡੜੀ ਸੇਜ ਉਤੇ, ਤੂੰ
ਤਾਂ ਕੌਨ ਕੋਈ ਆਨ ਪਿਆ ਹੈਂ ਵੇ। ਅਵੇ ਉਠ ਕੇ ਦੇਹ
ਜਵਾਬ ਮੈਨੂੰ, ਕਿਹਾ ਨਿੱਗੜਾ ਬੋੜ ਹੋ ਗਿਆ ਹੈਂਵੇ।
ਬੁਰਿਆਂ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਵੱਸ ਸੋਟਿਆਂ
ਦੇ ਪੈ ਗਿਆ ਹੈਂਵੇ।
-੧੫੦-