ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੱਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੇਬੇ ਘੋਲ ਘੱਤੀ
ਬਲਿਹਾਰੀਆਂ ਵੇ। ਵੇਹਨ ਪਏ ਦਰਿਆਓ ਨਾ ਕਦੇ ਮੁੜਦੇ,
ਭਾਵੇਂ ਪੱਤੀਏ ਬੰਨੀਆਂ ਭਾਰੀਆਂ ਵੇ। ਲੋਹੂ ਕੀਕਨੋਂ
ਨਿਕਲਣੋਂ ਰਹੇ ਓਥੋਂ, ਜਿੱਥੇ ਲੱਗੀਆਂ ਪ੍ਰੇਮ ਕਟਾਰੀਆਂ
ਵੇ। ਲਗੇ ਦਸਤ ਇਕ ਵਾਰ ਨਾ ਬੰਦ ਕੀਜਨ, ਵੈਦ
ਲਿੱਖਦੇ ਵੈਦੀਆਂ ਬਾਰੀਆਂ ਵੇ। ਸਿਰ ਦਿੱਤਿਆਂ ਬਾਝ ਨਾ
ਇਸ਼ਕ ਪੱਕੇ, ਨਹੀਂ ਏਹ ਸੁਖਾਲੀਆਂ ਯਾਰੀਆਂ ਵੇ।
ਵਾਰਸ ਸ਼ਾਹ ਮੀਆਂ ਭਾਈ ਵਰਜਦੇ ਨੀ, ਵੇਖ ਇਸ਼ਕ ਨੇ
ਲਾਈਆਂ ਖਵਾਰੀਆਂ ਵੇ।

ਅੰਤ ਹੀਰ ਈ ਜਿੱਤੀ, ਚਾਕ ਨੂੰ ਮੁੜ ਬੁਲਾਇਆ ਈ ਬੁਲਾ ਇਆ। ਮਾਪਿਆਂ ਨੂੰ ਅਜੇਹਾ ਡਰਾਇਆ, ਵਿਚਾਰੇ ਫੇਰ ਰਾਂਝੇ ਨੂੰ ਮਨਾਏ ਲਿਆਏ ਅਰ ਹੀਰ ਨੂੰ ਖੁਸ਼ੀ ਕਰਾਇਆ, ਢਾਂਝਾ ਵੀ ਭਾਰਾਂ ਤੇ ਪਿਆ। ਅੰਤ ਮਲਕੀ ਨੇ ਮਿੰਨਤਾਂ ਕੀਤੀਆਂ ਤੇ ਆਇਆ। ਵਾਹ ਹੀਰ, ਤੁੰ ਜਿੱਤੀ ਤੇ ਮਾਪਿਆਂ ਦੇ ਸਿਰ ਜੁੱਤੀ। ਮਾਪਿਆਂ ਨੇ ਹੀਰ ਦੇ ਵਿਆਹ ਦਾ ਆਰੰਭ ਕੀਤਾ ਖੇੜਿਆਂ ਦੇ ਸਾਕ ਕਰ ਦਿਤਾ, ਏਹੀ ਸਮਝਿਆ ਕਿ ਵਿਆਹੀ ਜਾਉ ਤਾਂ ਸਾਡੇ ਘਰੋਂ ਚਾਕ ਦੀ ਬਲਾ ਜਾਉ! ਹੀ ਨ ਹੁਣ ਵਿਚਾਰੀ ਫਾਥੀ ਡਾਢੀ, ਰਾਂਝੇ ਨੂੰ ਕਿਹਾ ਕਿ ਮੈਨੂੰ ਲੈਕੇ ਨੱਠ ਚਲ; ਰਾਂਝਾ ਨਾ ਮੰਨਿਆਂ, ਅੰਤ ਜੰਞ ਆਈ, ਨਕਾਹ ਹੋਨਲੱਗਾ, ਤਾਂ ਜਦ ਕਾਜ਼ੀ ਇਸ਼ਨ ਲੈਨ ਆਏ ਏਹ ਆਕੜ ਬੈਠੀ, ਉਹ ਜਬਾਬ ਸਵਾਲ ਕੀਤੇ ਕਿ ਮੱਲਾਂ ਕਾਜ਼ੀ ਤੰਗ ਆ ਗਏ, ਜਦੀ ਪੜ੍ਹੀ ਹੋਈ ਸੀ, ਇਸ਼ਕ ਦੀ ਸ਼ਾਨ ਤੇ ਚੜੀ ਹੋਈ ਸੀ। ਕਾਜ਼ੀ ਨੂੰ ਆਖਿਆ:

ਰਜ਼ਾ ਹਕ ਦੀ ਆਸ਼ਕਾਂ ਮੰਨ ਲਈ, ਤੱਕੀ ਹੋਰ ਨਾ ਕਿਤੇ
ਪਨਾਹ ਕਾਜ਼ੀ। ਅੱਖਰ ਲੇਖ ਦੇ ਲਿਖੇ ਨਾ ਮੁੜਨ ਹਰਗਿਜ਼,
ਕਿਉਂ ਹੋਵਨਾ ਏਂ ਸਮਝ ਗੁਮਰਾਹ ਕਾਜ਼ੀ॥

-੧੬੩-