ਤਾਂ ਉਨ੍ਹਾਂ ਨੇ ਰਾਂਝੇ ਨੂੰ ਖਤ ਲਿਖਿਆ ਨਾਲ ਹੀ ਹੀਰ ਨੂੰ ਖਤ ਲਿਖਿਆ ਕਿ ਕਿਸੇ ਤਰਾਂ ਰਾਂਝੇ ਨੂੰ ਮੋੜੋ, ਹਨ ਤੁਹਾਡਾ ਵਿਆਹ ਤੇ ਖੇੜਿਆਂ ਦੇ ਹੋਨਾ ਏ ਸਾਡੇ ਦੇਉਰ ਨੂੰ ਤੇ ਮੋੜ ਘੱਲੋ।
ਖੜ ਕੀ ਸੀ:
ਜੇ ਤੂੰ ਸੋਹਣੀ ਹੋਇਕੇ ਪਵੇਂ ਸੌਂਕਣ, ਅਸੀਂ ਇਕ ਤੋਂ
ਇਕ ਚੜ੍ਹਦੀਆਂ ਹਾਂ। ਰੱਬ ਜਾਣਦਾ ਸਾਡੜੀ ਉਮਰ ਸਾਰੀ,
ਅਸੀਂ ਏਸ ਮਹਬੂਬ ਦੀਆਂ ਬੰਦੀਆਂ ਹਾਂ। ਅਸੀਂ ਏਸ ਦੇ
ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ
ਹਾਂ। ਏਹ ਅਸਾਂ ਦੇ ਨਾਲ ਹੈ ਚੰਦ ਬਣਦਾ, ਅਸੀਂ ਖਿੱਤੀਆਂ
ਨਾਲ ਬਣੰਦੀਆਂ ਹਾਂ। ਜਿਸ ਵੇਲੜੇ ਦਾ ਸਾਥੋਂ ਰੁੱਸ
ਆਇਆ, ਅਸੀਂ ਹੰਝੜੂ ਰੱਤ ਦੀਆਂ ਹੁੰਦੀਆਂ ਹਾਂ। ਰਾਂਝੇ
ਲਾਲ ਬਾਝੋਂ ਅਸੀਂ ਖੁਆਰ ਹੋਈਆਂ, ਕੂੰਜਾਂ ਡਾਰ ਥੀਂ
ਜਿਵੇ ਵਿਛੁੰਨੀਆਂ ਹਾਂ।
ਹੀਰ ਨੇ ਤੁਰਤ ਜਵਾਬ ਦਿਤਾ
ਨੀ ਮੈਂ ਘੋਲ ਘੱਤੀ ਇਸ ਦੇ ਮੁੱਖੜੇ ਤੋਂ, ਪਾਓ ਦੁੱਧ
ਚਾਵਲ ਇਸਦਾ ਕੂੜ ਏ ਨੀ। ਨਹੀਂ ਭਾਬੀਆਂ ਤੇ ਕਰਤੂਤ
ਕਾਈ, ਸੱਭਾ ਲੜਨ ਨੂੰ ਬਨੀਆਂ ਮਜ਼ਬੂਤ ਹੈ ਨੀ। ਜਦੋਂ
ਤੁਸਾਂ ਤੇ ਸੀ ਮੇਹਣੇ ਮਾਰਦੀਆਂ ਸੌ, ਏਹ ਤਾਂ ਊਤਨੀ ਦਾ
ਕੋਈ ਊਤ ਹੈ ਨੀ। ਮਾਰਿਆ ਤੁਸਾਡਿਆਂ ਮੇਹਣਿਆਂ
ਗਾਲੀਆਂ ਦਾ, ਉਹ ਤੇ ਮੁਕਕੇ ਹੋਇਆ ਤਬੂਤ ਹੈ ਨੀ
ਸੌਂਪ ਪੀਰਾਂ ਨੂੰ ਝੱਲ ਵਿਚ ਛੇੜਨੀ ਹਾਂ, ਇਹਦੀ ਮੱਦਤ
ਖਿਜਰ ਤੇ ਲੂਤ ਹੈ ਨੀ। ਵਾਰਸਸ਼ਾਹ ਫਿਰਾਂ ਉਸਦੇ
ਮਗਰ ਲੱਗੀ, ਅਜ ਤੀਕ ਏਹ ਰਹਿਆ ਅਛੂਤ ਹੈ ਨੀ।
-੧੬੬-