ਨਿਕਾਹ ਪੜ੍ਹਾਵਨੀ ਹੈਂ। .......
ਹੀਰ ਨੇ ਤੇ ਗੁੱਸੇ ਵਿਚ ਜੋ ਮੂੰਹ ਆਇਆ, ਸੁਨਾਇਆ ਪਰ ਵਾਰਸ ਹੋਰਾਂ ਵੀ ਮੂਲ ਪਰਦਾ ਨਾ ਪਾਇਆ, ਨੰਗਾ ਨਕਸ਼ਾ ਖਿਚ ਵਖਾਇਆ, ਮੁਆਫ!! ਜਦ ਵੇਖਿਆ ਸੋਹੜੀ ਏਹਨੀ ਗੱਲੀਂ ਨਹੀਂ ਪਤੰਜਦੀ ਤਾਂ ਹੋਰ ਚਾਲ ਚੱਲੀ।
ਜਿਵੇਂ ਮੁਰਸ਼ਦਾਂ ਪਾਸ ਹੋ ਜਾਇ ਤਾਲਬ, ਤਿਵੇਂ ਸੈਹੜੀ ਦੇ
ਪਾਸ ਨੂੰ ਹੀਰ ਹੇਰੇ। ਕਰੀਂ ਸਭ ਤਕਸੀਰ ਨੂੰ ਮੁਆਫ
ਸਾਡੀ, ਪੈਰੀਂ ਪਵਾਂ ਤੇ ਮੰਨੀਏ ਨਾਲ ਮੇਰੇ॥
ਆਓ ਸਹਿਤ ਰੱਬਦਾ ਵਾਸਤਾਈ, ਨਾਲ ਭਾਬੀਆਂ ਦੇ
ਮਿੱਠਾ ਬੋਲੀਏ ਨੀ। ਹੋਈਏ ਪੀੜ ਵੰਡਾਵਣੀ ਸ਼ੋਹਦਿਆਂ
ਦੀ, ਜ਼ਹਿਰ ਬਿਸੀਅਰ ਵਾਂਗ ਨਾ ਘੋਲੀਏ ਨੀ। ਕੰਮ ਬੰਦ
ਹੋਵੇ ਪਰਵੇਸੀਆਂ ਦਾ, ਨਾਲ ਮੇਹਰ ਦੇ ਉਸਨੂੰ ਖੋਲ੍ਹੀਏ ਨੀ।
ਤੇਰੇ ਜੇਹੀ ਨਨਾਣੁ ਹੋਇ ਮੇਲ ਕਰਨੀ, ਜਿੰਦ ਜਾਨ ਭੀ
ਉਸ ਤੋਂ ਘੋਲੀਏ ਨੀ।
ਅੰਤ ਸੈਂਹੜੀ ਮੰਨੀ ਤੇ ਵਾਰਸ ਜੀ ਲਿਖਦੇ ਹਨ:
ਜਿਵੇਂ ਮੁੱਲਾਂ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋਇ
ਇਬਲੀਸ ਭੀ ਨੱਚਦਾ ਈ। ਇਵੇਂ ਸੋਹਤੀ ਦੇ ਜੀਉ
ਵਿਚ ਖੁਸ਼ੀ ਹੋਈ, ਜੀੳ ਰੰਨਾਂ ਦਾ ਛੱਲੜਾਂ ਕੱਚਦਾ ਈ।
ਕਿਨ੍ਹਾਂ ਰੰਗਾਂ ਵਿਚ ਹੀਰ ਖੇਡੀ, ਪਰ ਹਰ ਥਾਂ ਏਸੇ ਦੀ ਚਾਲ ਮੀਰੀ ਰਹੀ, ਅੰਤ ਜਿੱਤੀ। ਵਾਰਸ ਨੇ ਰੰਨਾਂ ਨੂੰ ਚੰਗਾ ਸਾਰਟੀਫਿਕੇਟ ਦਿੱਤਾ ਹੈ। ਹੀਰ ਪੰਜਾਬੀ ਦੀ ਲਿਟੇਚਰ ਵਿਚ ਸਭ ਤੋਂ ਵੱਡੀ ਹੀਰੋਇਨ ਨਾਇਕਾ ਹੈ। ਇਸ ਦੀ ਮੌਤ ਦਾ ਠੀਕ ਹਾਲ
-੧੭੧-