ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਚਮਕਾਰਾ ਵਖਾ ਜੀ ਨੂੰ ਮੋਹਤ ਕਰ ਲੈਂਦੀ ਏ । ਏਸੇ ਤਰਾਂਹ ਉਰਦੂ
ਸ਼ਾਇਰੀ ਨੇ ਆਪਨੀ ਮੈਹਫਲ ਜਮਾਈ ਪਰ ਪੰਜਾਬੀ ਵਿਚਾਰੀ ਪਾਸੋਂ
ਨਾ ਤੇ ਅਪਨੀ ਪਿਛਲੀ ਰੀਤ ਛੱਡੀ ਗਈ, ਨਾ ਈ ਨਵੇਂ ਫੈਸ਼ਨ ਨੂੰ ਪੂਰੀ
ਤਰਾਂ ਨਭਾ ਸਕੀ। ਇਸ ਕਰਕੇ ਇਸਦੀ ਬਰੀ ਈ ਗਤੀ ਰਹੀ ।
ਰੂਪਵਤੀ ਹੋਕੇ ਵੀ ਲੋਕਾਂ ਨੂੰ ਨਾਂ ਭਾਈ ।।
ਅਸੀਂ ਅਪਨੇ ਅਸਲ ਵਿਸ਼ੇ ਤੋਂ ਕੁਝਕੁ ਪਰੇ ਚਲੇ ਗਏ ਆਂ ।
ਸਾਡਾ ਅਸਲ ਮੰਤਵ ਤਾਂ “ਸੋਚ” ਦੀ ਉਨਤੀ ਦਾ ਸੀ, ਸੋ ਅਸੀ ਦਸਿਆ
ਏ ਕਿ “ਸੋਚ’’ ਦੀ ਉਨਤੀ ਰਚਨਾਂ ਦੇ ਦਰਸ਼ਨਾਂ, ਅਰ ਮਨੁਖੀ ਮਨ
ਦੀ ਤ੍ਰੰਗਾਂ ਦੀ ਸੋਝੀ ਤੋਂ ਕਰਨੀ ਲੋੜ ਏ, ਬਨਾਵਟ ਤੇ ਝੂਠੀਆਂ ਗੱਲਾਂ ਵੱਲ
ਨਹੀਂ ਜਾਨਾ। ਹਾਂ ਪਰ ਕਦੀ ਕਦੀ "ਚਟਖਾਰਾ" (ਸਵਾਦ) ਕਰਨ
ਲਈ ਓਪਰਾ ਲੂਨ ਮਿਰਚ ਵੀ ਨਾ ਪੈ ਜਾਂਦਾ ਏ। ਪਰ ਏਹ
ਓਪਰਾ ਈ ਰਹਵੇ ਤਾਂ ਚੰਗਾ । ਕਵੀ ਆਪੇ ਸੋਚਕੇ ਵੇਖ ਲਏਗਾ । ਜੀਕਨ
ਫਿਰਨੀ ਦੀ ਆਲੀ ਤੇ ਚਾਂਦੀ ਦਾ ਵਰਕ ਲਾ ਦੇਈ ਦਾ ਈ ਹੈ
ਵਰਕ ਓਪਰਾ ਈ ਹੁੰਦਾ ਹੈ ਅਸਲੀ ਸਵਾਦ ਤੇ ਫਿਰਨੀ ਦਾ ਈ ਹੈ।
ਹੁਨ ਅਸੀਂ ਹੋਰ ਨਿਰਨਾ ਕਰਕੇ ਦਸਦੇ ਹਾਂ । "ਸੋਚ" ਇਕ
ਖਿਆਲ ਨੂੰ ਕਈ ਤਰਾਂਹ ਦੀ ਰੰਙਨ ਚੜ੍ਹਾਂਦੀ ਹੈ । ਕਦੀ ਤੇ ਖਿਆਲ
ਨੂੰ ਅਦਲ ਬਦਲ ਕੇ ਸਵਾਰਦੀ ਹੈ । ਕਦੀ ਪਦਾਂ ਅਰ ਤੁਕਾਂ ਨੂੰ
ਅਜੇਹੀ ਰੀਤ ਅਨੁਸਾਰ ਅਕੱਠਾ ਕਰਦੀ ਹੈ, ਕਿ ਅਚਰਜ ਅਸਰ
ਪੈਦਾ ਹੋ ਜਾਂਦਾ ਹੈ, ਜੀਕਨ:-
ਨਾਜ਼ਕ ਹੋਰ ਮਲੂਕ ਸਸੀ ਦੇ ਮੈਂਹਦੀ ਨਾਲ ਸਰੀਰ ਸੰਗਾਰੇ ।
ਬਾਲੂ ਰੇਤ ਤਪੇ ਵਿਚ ਥਲ ਦੇ ਜਿਉਂ ਜੋਂ ਭੰਨਣ ਭਠਿਆਰੇ ।।
ਸੂਰਜ ਭਜ ਵੜਿਆ ਵਿਚ ਬਦਲੀ, ਡਰਦਾ ਲਿਸ਼ਕ ਨਾ ਮਾਰੇ ।
ਹਾਸ਼ਮ ਵੇਖ ਯਕੀਨ ਸਸੀ ਦਾ ਸਿਦਕੋ ਮੂਲ ਨਾਂ ਹਾਰੇ ।।
ਸੁਰਖੀ ਲਾਲ ਲਬਾਂ ਪਰ ਰੈਂਹਦੀ, ਲਾਡ ਹੁਸਨ ਦੇ ਥੀਂਦੀ

-੧੬-