ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੈਹਣਿਆਂ ਨਾਲ ਇਸ ਤਰ੍ਹਾਂ ਸਜਾਉਂਦੇ ਸਨ ਕਿ ਵਚਾਰੀ ਨੂੰ ਕਦਮ ਤੁਰਨਾ ਤੇ ਗਿੱਚੀ ਫੇਰਨੀ ਇਕ ਔਖ ਹੋ ਜਾਂਦਾ ਸੀ। ਅਜੇਹੀ ਸਜੀ ਸਜਾਈ ਨਾਰ ਨੂੰ ਜੋ ਕੋਈ ਹਿੱਕ ਨਾਲ ਲਾਵੇ ਤਾਂ ਗੈਹਣਿਆਂ ਅਰ ਕੱਪੜਿਆਂ ਦੀ ਚੋਭ ਤੋਂ ਛੁੱਟ ਕੀ ਸਵਾਦ ਪਾਵੇ। ਉਹ ਸਮਾਂ ਸੀ ਜਦ ਏਹ ਗਲਾਂ ਸ਼ੋਭਦੀਆਂ ਸਨ। ਅਜ ਕਲ ਸਮਾ ਬਦਲ ਗਿਆ। ਹੁਨ ਨਾਜ਼ਕ ਨਾਰੀਆਂ ਨੂੰ ਨਾਜ਼ਕ ਗੈਹਣੇ ਤੇ ਕਪੜੇ ਲੋੜੀਏ। ਹੁਨ ਭਾਰ ਨਾਲ ਗੱਦੋਂ ਵਾਂਗ ਲੱਦਨ ਦੀ ਲੋੜ ਨਹੀਂ। ਏਹੀ ਹਾਲ ਅੱਜ ਕੱਲ ਦੀ ਕਵਿਤਾ ਦਾ ਹੈ। ਓਹ ਸਮਾ ਗਿਆ ਜਦ (ਮੁਬਾਲਗੇ) ਚੀਚੀ ਦਾ ਪਹਾੜ ਕਰਨਾ ਤੇ ਇਸਤਆਰੇ (Metaphor) ਜ਼ਿਲਾ ਜੁਗਤ ਨਾਲ ਕਵੀ ਅਪਨੀ ਕਵਿਤਾ ਨੂੰ ਲੱਦ ਦੇਂਦੇ ਸਨ, ਅਰ ਚੀਚੀ ਦਾ ਪਹਾੜ ਬਨਾਂਦੇ ਸਨ। ਇਕ ਜੌਂ ਜਿੰਨੇ ਖਿਆਲ ਨੂੰ ਤੂੜੀ ਦੇ ਢੇਰ ਹੇਠ ਲੁਕਾਂਦੇ ਸਨ। ਹਨ ਉਹ ਗੱਲ ਨਹੀਂ ਰਹੀ।ਹਨ ਸਾਨੂੰ ਇਕ ਖਿਆਲ ਨੂੰ ਚੋਣਵੇਂ ਪਦਾਂ ਵਿਚ ਇਸ ਤਰ੍ਹਾਂ ਦੱਸਨਾ: ਲੋੜੀਏ ਜੋ ਸੁਨਣ ਵਾਲੇ ਦੇ ਚਿੱਤ ਵਿਚ ਘਰ ਕਰ ਜਾਏ। ਸੁਨਦੇ ਸਾਰ ਹੀ ਅਸ ਰ ਹੋ ਜਾਵੇ। ਜੋ ਇਕ ਤੁੱਕ ਸਨ ਉਸਦੇ ਅਰਥ ਕੱਢਨ ਲਈ ਸੋਚ ਦੀ ਲੋੜ, ਅਰ ਕੱਸ਼ ਫੋਲਨਾ ਪਿਆ, ਤਾਂ ਕਵਿਤਾ ਦਾ ਸਵਾਦ ਕੀ ਰਿਹਾ ਇਕ ਬੁਝਾਰਤ ਹੋਈ, ਜੀ ਪਰ ਦਾਵਾ ਕੀ, ਸਿਰ ਖਪਾਵਾਂ ਬਨ ਗਈ ਏਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਨ ਲਈ ਕਵਿਤਾ ਦੀ ਵੰਨਗੀ ਲਿਖਦੇ ਹਾਂ, ਸੋਚੋ ਤੇ ਮਸਾਂ ਸਮਝ ਆਵੇ:-

ਨਿਜ ਜਨੀ ਜਿਨ ਜਨੀ ਤੱਤੀ ਨੇ, ਬਖਤ ਪੱਟੀ ਬੁੱਤ ਚੀਨੀ
ਸ਼ਬ ਖੇਜ਼ੀ ਬੇਚੈਨੀ ਤੇਜ਼ੀ ਜੈਂ ਤਨ ਨਕਸ਼ ਜਬੀਨੀ॥

(ਮੌ: ਗੁਲਾਮ ਰਸੂਲ

ਇਸ ਦਾ ਮਤਲਬ ਏਹ ਹੀ ਨਹੀਂ ਕਿ ਪਹਾੜਾਂ ਜੰਗਲਾਂ

-੨੦-