ਕੁਦਰਤੀ ਯਾਂ ਨੇਚਰਲ ਕਵਿਤਾ ਦਰਿਆਵਾਂ ਆਦਿ ਦੇ ਦਰਸ਼ਨਾਂ ਤੇ ਜੋ ਕਵਿਤਾ ਫੁਰਦੀ ਹੈ ਉਹੀ ਕੁਦਰਤੀ ਹੈ। ਪਰ ਇਸ ਤੋਂ ਛੁਟ ਹੋਰ ਵੀ ਜਿਸ ਕਵਿਤਾ ਵਿਚ ਮਬਾਲਗਾ ਤੇ ਤਬ ਬੀਹ ਦਾ ਰੰਗ ਨਾਂ ਮਿਲਾਇਆ ਗਿਆ ਹੋਵੇ।ਇੱਕ ਵਸਤੂ ਨੂੰ ਜੇਹੀ ਉਹ ਦਿਸਦੀ ਹੈ ਉਜੇਹਾ ਦੱਸਿਆ ਜਾਏ, ਤਾਂ ਕਵਿਤਾ ਨੇਚਰਲ ਜਾਂ ਕੁਦਰਤੀ ਹੁੰਦੀ ਹੈ। ਪੰਜਾਬੀ ਵਿੱਚ ਨੇਚਰਲ ਕਵਿਤਾ ਦਾ ਜ਼ੋਰ ਹੈ। ਮੁਬਾਲਗ਼ਾ, ਇਸਤਅਰਾ ਤੇ ਤਸ਼ਬੀਹ ਪੁਰਾਨਿਆਂ ਕਵੀਆਂ ਨੇ ਘੱਟ ਵਰਤੀਆਂ ਹਨ। ਪਰ ਜਦ ਸਿੱਖਾਂ ਦੇ ਰਾਜ ਪਿੱਛੋਂ, ਉਰਦੂ ਆ ਵੜੀ ਅਰ‘ਗ਼ਜ਼ਲ ਦਾ ਚਮਕਦਾ ਮੂੰਹ ਵੇਖਿਆ, ਤਦ ਕਵੀਆਂ ਨੇ (ਫ਼ਜ਼ਲ, ਗੁਲਾਮ ਰਸੂਲ ਆਦਿ) ਏਹ ਗੈਹਣੇ ਵੀ ਪੰਜਾਬੀ ਕਵਿਤਾ ਨੂੰ ਪਵਾਏ॥
ਇਹ ਗੱਲ ਅਸੀਂ ਜ਼ਰੂਰ ਮੰਨਣ ਨੂੰ ਤਿਆਰ ਹਾਂ, ਕਿ ਪੰਜਾਬੀ ਕਵਿਤਾ ਵਿਚ ਰਚਨਾਂ ਜਾਂ ਕੁਦਰਤ ਦੇ ਨਜ਼ਾਰਿਆਂ ਨੂੰ ਚੰਗੀ ਤਰ੍ਹਾਂ ਕਿਸੇ ਕਵੀ ਨੇ ਦੱਸਿਆ ਨਹੀਂ ਤੇ ਨਾਂ ਹੀ ਨਜ਼ਾਰਿਆਂ ਦਾ (ਜੰਗਲ, ਪਹਾੜ, ਨਦੀ ਨਾਲੇ ਯਾ ਰੁੱਤਾਂ) ਉਤੇ ਰੰਗ ਦਖਾਇਆ ਹੈ ਜੋ ਕਾਲੀਦਾਸ ਜਾਂ (Scot) ਸਕਾਟ ਨੇ ਬੱਧਾ ਹੈ ਕਿਧਰੇ ੨ ਲੋੜ ਅਨੁਸਾਰ ਕਿਸੇ ਕਵੀ ਨੇ ਥੋੜਾ ਬਹੁਤ ਲਿਖਿਆ ਤਾਂ ਉਹ ਇਸ ਅਤੁਟ ਘਾਟੇ ਨੂੰ ਪੂਰਾ ਨਹੀਂ ਕਰਦਾ। ਹਾਂ ਹੋਰ ਮਨੁੱਖੀ ਗੱਲਾਂ ਤੇ ਜੀ ਦੇ ਵਲਵਲ ਤੇ ਜੋਸ਼ ਦਸਨ ਵਿਚ ਮੁਬਾਲਗਾ ਨਹੀਂ ਵਰਤਿਆ ਉਹੀ ਰੰਗ ਰੈਸ਼ਨ ਦਿੱਤਾ ਹੈ, ਜੋ ਸਾਮਨੇ ਦਿੱਸਿਆ। ਪੰਜਾਬੀ ਆਸ਼ਕ ਮਿਜ਼ਾਜ਼ ਕਵੀਆਂ ਨੇ, ਮਾਨੁੱਖੀ ਚਿੱਤ ਦੇ ਤੇ ਅੰਦਰ ਵੜਕੇ ਖਿਆਲ ਕੱਢੇ ਪਰ ਕੁਦਰਤ ਵਿਚ ਜੋ ਸੁਹੱਪਨ ਤੇ ਰੂਪ ਹੈ ਉਸਨੂੰ ਨਾਂ ਵੇਖਿਆ ਤੇ ਨਾਂ ਹੀ ਦੂਜਿਆਂ ਨੂੰ ਆਪਨੀ ਕਵਿਤਾ ਦਵਾਰਾ ਉਸ “ਸੁੰਦਰਤਾਈ” ਦੇ ਦਸ਼ਨ ਕਰਾਏ। ਕਿਸੇ ੨ ਕਵੀ ਨੂੰ ਤੇ ਏਸ ਸੁੰਦਰਤਾਈ ਦਾ ਝੌਲਾ
ਪਿਆ ਪਰ ਵਿਰਲਾ।ਇਕ ਕਵੀ ਲਈ ਰਚਨਾਂ ਦੇ ਸੁਹੱਪਣ ਦਾ
-੨੧--