ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਪਰ ਸਮਝ ਤੇ ਸੋਚੋਂ ਬਾਹਰੀ ਨਾ ਹੋਵੇ। ਜੀਕਨ ਫਲਾਨਾ ਹਾਤਮ ਹੈ, ਕੀ ਮਤਲਬ ਕਿ ਫਲਾਨਾ ਹਾਤਮ ਵਾਂਗਰ ਪਰਉਪਕਾਰੀ ਹੈ ਪਰ ਜੇ ਹੋਰ ਵਡਿਆਈਏ ਤੇ ਆਖੀਏ ਹਾਤਮ ਉਸ ਦੀ ਪੈਰਾਂ ਦੀ ਧੂੜ ਵੀ ਨਹੀਂ। ਜਾਂ ਫਲਾਨਾ ਉਸਦੀ ਬਖਸ਼ੀਸ਼ ਦੇ ਇਕ ਤੁਛ ਟੁਕੜੇ ਤੋਂ ਲਾਭ ਉਠਾਕੇ ਹਾਤਮ ਬਨ ਗਿਆ, ਆਦਿ ਵਡਿਆਈ ਨੂੰ ਢੇਰ ਵਡਿਆਨਾ ਹੈ। ਜਾਂ ਆਖੀਏ ਕਿ ਲੱਕ ਵੱਡਾ ਪਤਲਾ ਜੋ ਵਾਲੋਂ ਨਿੱਕਾ, ਅਥਵਾ ਉਸਦਾ ਥੌਹ ਨਹੀਂ ਲਗਦਾ। ਏਹ ਮਬਾਲਗਾ ਬੜਾ ਬੁਰਾ ਹੈ। ਵਾਲੋਂ ਨਿੱਕਾ ਲੱਕ ਕੀ ਹੋਸੀ ਅਰ ਜਦ ਉਸਦਾ ਥੌਹ ਨਹੀਂ ਤਾਂ ਇਕ ਖਿਆਲ ਵੈਹਮ ਹੋਇਆ। ਪਰ ਲੱਕ ਤੇ ਚੰਗੀ ਭਲੀ ਦਿਸਦੀ, ਜੱਫੀ ਪਾਨ ਵਾਲੀ ਵਸਤ ਹੈ, ਉਸ ਨੂੰ ਅਨਹੁੰਦਾ ਬਨਾਨਾ, ਕਵੀਆਂ ਦੀ ਭੁਲ ਅਰ ਮੁਬਾਲਗ਼ੇ ਦੀ ਅੱਤ ਹੈ। ਏਸੇ ਤਰਾਂ ਆਖਨਾ ਕਿ ਭੀਮ ਨੇ ਹਾਥੀ ਅਕਾਸ਼ ਤੇ ਸੁਟੇ ਜੋ ਉਥੇ ਈ ਘੁੱਮਦੇ ਰਹੇ। ਭੀਮ ਦੀ ਤਾਕਤ ਤੇ ਬਲ ਦੀ ਅਨਹੋਨੀ ਵਡਿਆਈ ਹੈ। ਕਿਸੇ ਮੂੰਹ ਨੂੰ ਵੇਖ ਸੂਰਜ ਤੇ ਚੰਨ ਦਾ ਸ਼ਰਮਾਨਾ। ਇਹ ਛਡ ਪੈਰ ਦੀ ਲਿਸ਼ਕ ਨੂੰ ਤਕ ਸੂਰਜ ਦਾ ਬਦਲੀਂ ਜਾ ਵੜਨਾ (ਸੂਰਜ ਭੱਜ ਵੜਿਆ ਵਿਚ ਬਦਲੀ ਡਰਦਾ ਲਿਸ਼ਕ ਨਾ ਮਾਰੇ) ਸਭ ਅਨਹੋਨੀਆਂ ਵਡਿਆਈਆਂ ਹਨ ਏਹਨਾਂ ਦਾ ਰਵਾਜ ਤਾਂ ਹੋ ਗਿਆ ਹੈ, ਪਰ ਏਡਾ ਮੁਬਾਲਗ਼ਾ ਕੋਈ ਰਸਦਾਇਕ ਨਹੀਂ। ਮੁਬਾਲਗਾ ਅਕਸਰ ਕਿਸੇ ਰਾਜੇ, ਮਹਾਰਾਜੇ ਆਦਿ ਦੀ ਉਸਤਤੀ ਵਿਚ ਵਰਤਿਆ ਜਾਂਦਾ ਹੈ ਜਾਂ ਬੀਰ ਰਸ ਦੀ ਕਵਿਤਾ ਵਿਚ। ਰਾਵਨ ਦੇ ਕੱਦ ਦੀ ਭਿਆਨਕ ਵਡਿਆਈ ਕਰਦੇ ੨ ਆਖਨਾ ਕਿ ਸਮੁੰਦਰ ਰਾਵਨ ਦੇ ਗਿਟੇ ਗਿਟੇ ਸੀ। ਜਾਂ ਉਸਦੇ ਦੱਬਦਬੇ ਅਰ ਬਲ ਦੀ ਵਡਿਆਈ ਕਰਦੇ ਆਖਨਾ ਅੱਗ ਉਸਦੇ ਕੱਪੜੇ ਧੋਂਦੀ ਸੀ ਸਭ ਤਿਲ ਦਾ ਪਹਾੜ ਬਨਾਨਾ ਹੈ।

ਜੇ ਕੋਈ ਕਵੀ ਕਹੇ ਕਿ ਮੁਬਾਲਗਾ ਨਾ ਵਰਤਿਆ ਜਾਵੇ ਤਾਂ

--੩੫--