ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੰਦਾ ਜਾਂ ਹਜੂ - ਹਜੂ (Hajju) ਨਾਲ ਮਿਲਦੀ ਹੈ। ਕਿਸੇ ਦੀ ਝੂਠੀ ਉਸਤਤੀ ਕਰਨਾ ਜਦ ਅਸਲ ਮਤਲਬ ਉਸਦੀ ਨਿੰਦਾ ਕਰਨ ਦਾ ਹੋਵੇ। ਜਾਂ ਇਸਨੂੰ ਗਲੇਫੀ ਹੋਈ ਨਿੰਦਾ ਆਖੋ। ਜੀਕਨ:-

ਖਾਨ ਸੂਰਮੇ ਚੜ੍ਹੇ ਸ਼ਿਕਾਰ। ਮੱਖੀ ਘੇਰੀ ਵਿਚ ਬਜਾਰ।
ਮਾਰੀ ਨਹੀਂ ਪਰ ਲੰਗੜੀ ਕੀਨੀ। ਇਹ ਫਤੇਹ ਉਨ ਧੁਰ ਤੋਂ ਲੀਨੀ।

ਕਿਸੇ ਕਮਜ਼ੋਰ ਬੁਜ਼ਦਿਲ ਨੂੰ, ਰੁਸਤਮ ਤੇ ਸ਼ੇਰ ਆਖਣਾ ਕਸੋਹਣੀ ਨੂੰ 'ਹੂਰ ਪਰੀ' ਕੈਹ ਸ਼ਰਮਿੰਦਾ ਕਰਨਾ। ਇਸ ਦਾ ਅਸਰ ਫੇਰ ਉਸ ਮਨੁਖ ਤੇ ਹੁੰਦਾ ਏ। ਜਿਸਦੀ ਨਿੰਦਾ ਕੀਤੀ ਜਾਏ, ਜਾਂ ਜੇਹੜੇ ਉਸਦੇ ਘਾਟਿਆਂ ਤੋਂ ਵਾਕਫ ਹੋਣ। ਆਮ ਲੋਕਾਂ ਨੂੰ ਇਸਦਾ ਸੁਆਦ ਘਟ ਆਉਂਦਾ ਹੈ।

ਅੰਤ ਵਿਚ ਏਹ ਦਸਨਾ ਵੀ ਜ਼ਰੂਰੀ ਏ ਕਿ ਸਾਰੇ ਉਪ੍ਰੋਕਤ ਗੈਹਨੇ ਹੈਨ ਤੇ ਕਵਿਤਾ ਦੇ ਸ਼ਿੰਗਾਰ ਲਈ। ਅੱਗੇ ਕਵੀ ਦੀ ਕਾਰੀਗਰੀ ਏਹਨਾਂ ਗੈਹਣਿਆਂ ਨੂੰ ਸੋਹਣੀ ਤਰ੍ਹਾਂ ਵਰਤਨ ਵਿਚ ਹੈ। ਗੈਹਣੇ ਅਪਣੇ ਥਾਂਓ ਥਾਂਈ ਸੋਹਨੇ ਲਗਦੇ ਹਨ। ਕਵਿਤਾ ਵਿਚ "ਨਾਜ਼ਕ ਖਿਆਲੀ" ਅਥਵਾ ਸੋਚ ਦੀ ਉਚਤਾ ਤੇ ਪਦਾਂ ਦਾ ਸੁਹੱਪਨ ਜ਼ਰੂਰੀ ਹੈ, ਏਹੀ ਕਵਿਤਾ ਦੀ ਜਾਨ ਹੈ। ਜਦ ਰੂਪ ਹੋਇਆ ਤਾਂ ਗੈਹਣੇ ਭਾਵੇਂ ਹੋਨ ਨਾ ਹੋਨ, ਅਸਲ ਦੁਨੀਆਂ ਨੂੰ ਰੂਪ ਦੀ ਈ ਲੋੜ ਹੈ।

ਕਵਿਤਾ ਦਾ ਸਬੰਧ ਹੋਰਨਾਂ ਕੋਮਲ ਹੁਨਰਾਂ ਨਾਲ

(FINE ARTS)

ਇਸ ਤੋਂ ਪੈਹਲਾਂ ਅਸੀਂ ਕਵਿਤਾ ਨੂੰ ਇਕ ਆਰਟ

-੩੮-