ਪੰਨਾ:ਕੋਇਲ ਕੂ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜ ਕਲ ਤਰੱਕੀ ਦੇ ਸਮੇਂ ਵੀ ਪੱਛਮੀ ਦੇਸ਼ਾਂ ਦੀ ਕਵਿਤਾ ਓਸ ਦਰਬਾਰ ਦੀ ਸਾਰੀ ਮੰਜ਼ਲਾਂ ਦੀ ਖਬਰ, ਅੱਜ ਤੋਂ ਢੇਰ ਦੂਰ ਸਮਿਆਂ ਵਿਚ ਪੰਜਾਬੀ ਕਵੀਆਂ ਨੇ ਦਿੱਤੀ ਸੀ । ਵੰਨਗੀ ਲਈ ਵਖ ਵੇਦਾਂ ਦੇ ਮੰਤੁ ॥ ਵੇਦਾਂ ਦੀ ਬੋਲੀ ਸੰਸਕ੍ਰਿਤ ਹੈ ਅਰ ਏਹੀ ਆਰਯਾ ਦੀ ਬਲੀ ਸੀ । ਅਜ ਕਲ ਦੀ ਪੰਜਾਬੀ ਕਿਸ ਤਰਾਂ ਬਨੀ ਇਸ ਦਾ ਸੰਗੁਚਵਾ ਹਾਲ ਹੰਸ ਚੋਗ ਦੀ ਉਥਾਨਕਾ ਵਿਚ ਦਿਤਾ ਹੈ ਜੀਕਨ ਬਲੀ ਵਟਦੀ ਗਈ ਓਸੇ ਤਰਾਂ ਕਵਿਤਾ | ਅਜ ਕਲ ਦੀ ਬੋਲੀ ਦੇ ਅਨਸਾਰੇ ਸਭ ਤੋਂ ਪੁਰਾਨੀ ਕਵਿਤਾ ਬਾਬਾ ਫਰੀਦ ਦੀ ਹੈ, ਇਸ ਤੋਂ ਪੁਰਾਣੀ ਕਵਿਤਾ ਵੀ ਹੋ ਸੀ ਪਰ ਪਤਾ ਨਹੀਂ 1 ਜਟਾਂ ਦੇ ਅਖਾਨੇ ਤੀਵੀਆਂ ਦੇ ਯੌਨ ਖਵਰੇ ਇਸ ਤੋਂ ਪਰਾਨੇ ਹਨ । ਪਰ ਠੀਕ ਸਮ ਦਾ ਪਤਾ ਨਾ ਹੋਨ ਕਰਕੇ ਅਸੀਂ ਆਖ ਨਹੀਂ ਸਕਦੇ । ਬਾਬਾ ਫ਼ਰੀਦ ਜੀ , ਅਸਲ ਪੰਜਾਬੀ ਨਹੀਂ ਸੀ ਉਨਾਂ ਦੇ ਵੱਡੇ ਬਾਹਰੋਂ ਆਏ ਸਨ ਅਰ ਏਹਨਾਂ ਤੇ ਜ਼ਰੂਰੀ ਹੀ ਫ਼ਾਰਸੀ ਦਾ ਢੇਰ ਅਸਰ ਹੋਨਾ ਸੀ ਇਸ ਕਰਕੇ ਜਦ ਤੋਂ ਪੰਜਾਬੀ ਕਵਿਤਾ ਸ਼ਰ ਹੋਈ, ਨਾਲ ਹੀ ਫਾਰਸੀ ਦੀ ਗੁੜਤੀ ਮਿਲੀ । ਗੱਲ ਕੀ ਪੰਜਾਬੀ ਕਵਿਤਾ ਫਾਰਸੀ ਦੀ ਗੋਦੀ ਵਿਚ ਪਲੀ । ਫਾਰਸੀ ਦਾ ਅਸਰ ਤੇ ਹੋਇਆ ਪਰ ਇਸ ਦਾ ਅਸਲੀ ਰੂਪ ਰੰਗ ਨਹੀਂ ਗਿਆ ( ਫਾਰਸੀ ਪਦ ਤਾਂ ਵਰਤ ਵਿਚ ਆ ਗਏ, ਪਰ ਹੋਰ ਅਸਰ ਨਹੀਂ ਹੋਇਆ। ਕਵਿਤਾ ਦੇ ਰਰਾ ਢੰਗ ਤੇ ਫ਼ਾਰਸੀ ਦਾ ਅਸਰ ਢੇਰ ਪਿਛੋਂ ਹੋਇਆ ! ਵੰਨਗੀ ਬਾਬਾ ਫਰੀਦ ਦੀ ਕਵਿਤਾ ਦੀ : ਫਰੀਦਾ ਗਲੀਏ ਚਿਕੜ ਦੂਰਿ ਘਰੁ ਨਾਲ ਪਿਆਰੇ ਨਹੂ । ਚਲਾ ਤ ਭਿਜੇ ਕੰਬਲੀ ਰਹਾਂ ਤ ਤੁਟੈ ਨੇਹ ॥ ਖਸਮ ਵਸਾਰੇ ਤੇ ਕਮਜ਼ਾਤ ਗੁਰੂ ਨਾਨਕ) -੭੬