ਪੰਨਾ:ਖੁਲ੍ਹੇ ਘੁੰਡ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਿੱਖ-ਸੁਰਤਿ, ਗੁਰੂ-ਸੁਰਤਿ ਹੋਂਵਦੀ,
ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ ਹੈ !
ਪੁਤ ਇਕ ਦਿਨ ਜ਼ਰੂਰ ਪਿਉ ਬਣਨਾ,
ਪਰ ਚੇਲਾ-ਸੁਰਤਿ ਕੱਚੀ, ਹੌਲੇ ਹੌਲੇ ਪੱਕਦੀ,
ਸਾਹਿਬ ਆਖਦੇ-ਤੇਲ ਸਰਿਓਂ ਵਿਚ ਹੈ, ਪਰ ਕੱਚੀ
ਪੀੜਨ ਵਿਚ ਤੇਲ ਨਹੀਂ,
ਸੋ ਗੁਰੂ-ਸੁਰਤਿ ਜਾਣਦੀ,
ਗੁਰੂ-ਸੁਰਤਿ ਕੀ ਹੈ ?
ਕਿਰਤਮ ਕੀ ਜਾਣੇ ਭੇਤ ਕਰਤਾਰ ਦਾ ?
… … …
… … …
ਕਵੀ ਸਾਰੇ ਜਹਾਨ ਦੇ,
ਉਸੀ ਸੁਰਤਿ ਦੀਆਂ ਲਿਸ਼ਕਾਂ, ਝਲਕੇ, ਝਾਵਲੇ ਪਾ,
ਓਨੂੰ ਗਾਉਂਦੇ,
ਗੀਤ ਸਬ ਸਿਫਤ ਹੈ, ਸ਼ਬਦ-ਰੂਪ ਦਾ,
ਬਾਣੀ ਦੀ ਸੁਹਣੱਪ ਦੀ ਝਲਕ ਪਾ ਮਸਤ ਹੋਣ, ਖੁਸ਼ੀ
ਚੀਖਾਂ ਦੇਵੰਦੇ !!
ਕਿਰਤਮ-ਗਲੇ ਦੀ ਆਵਾਜ਼ ਸਾਰੀ ਅਨੰਦ-ਚੀਖ ਹੈ
ਪਾ ਕੇ ਦਰਸ਼ਨ ਓਸ ਸੈਭੰਗ ਪਿਆਰ ਦਾ,
'ਗੈਟੇ' ਜਰਮਨੀ ਦਾ ਗਾਉਂਦਾ, ਮਿੱਠਾ, ਓਹ ਕਵੀ ਗੁਰੂ
ਸੁਰਤਿ ਦਾ,
ਫਰਾਸ ਦਾ 'ਥੋਰੋ' ਪੀਂਦਾ ਰਸ ਗੀਤਾ, ਉਪਨਿਖਦ ਕਾਵ੍ਯ ਦਾ,
'ਐਮਰਸਨ' ਤੇ 'ਵ੍ਹਿਟਮੈਨ' ਇਸੀ ਕਾਵ੍ਯ ਰਸ ਦੇ ਮੋਹੇ ਪਏ,

੧੧੧