ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਕਟ ਬੰਨ੍ਹਦਾ, ਆਖਦਾ-ਤੂੰ ਕਿਹਾ ਸੋਹਣਾ ਅੱਜ
ਓ ਬਰਫਾਂ ਲੱਧ੍ਯਾ ! ਪਰਬਤਾਂ ਤੇ ਸੂਰਜ ਦੀ ਕਿਰਨ
ਤੇਰੀ ਬਰਫ ਵਿੱਚ ਖੇਡਦੀ, ਤੂੰ ਕਿਹਾ ਉੱਚਾ !!
ਤਾਂ ਸਿਦਕ ਆਉਂਦਾ ।
… … …
… … …
ਫਿਰ ਸਿਦਕ ਕਣੀ, ਕਣੀ ਬੱਝਦਾ, ਕਣੀ, ਕਣੀ ਵੱਧਦਾ,
ਕੇਈ ਵੇਰੀ ਨਵਾਂ ਅੰਗੂਰਿਆ ਸੜਦਾ, ਮੁੜ ਬੀਜਦਾ
ਗੁਰੂ ਮਿਹਰ ਕਰ, ਮੁੜ ਅੰਗੂਰਦਾ, ਸਦੀਆਂ ਦੀ
ਖੇਡ ਲੱਗੀ, ਗੁਰੂ ਕਿਰਤ ਉਨਰ ਹੈ !!
ਸਦੀਆਂ ਲੰਘਦੀਆਂ, ਦੌਰ ਲੰਘਦੇ, ਇੱਕ ਪੂਰੀ ਸਿੱਖ-
ਸੁਰਤਿ ਬਨਾਣ ਨੂੰ, ਹਾਂ ਇਹ ਰੀਣਕੁ, ਰੀਣਕੁ
ਵਧਦੀ, ਬਣਦੀ,
ਤਾਂ ਇਹ ਬਣੀ ਸੁਰਤ ਸਿੱਖ ਦੀ,
ਲਿਸ਼ਕ ਮਾਰਦੀ,
ਜਿਸ ਬਿਜਲੀ ਦੇ ਮੂੰਹ ਨੂੰ ਚੁੰਮਣ ਦੌੜਦੇ ਇਹ 'ਨਿਤਸ਼ੇ'
ਤੇ 'ਇਕਬਾਲ' ਤੇ ਇਹੋ ਜਿਹੇ ਸਾਰੇ !!
… … …
ਇਹ ਸਨਅਤ ਕੀ ਸੌਖੀ !
ਗੁਰੂ ਸੁਰਤਿ ਦੀ ਕਿਰਤ ਦਿਨ ਰਾਤ ਜਾਗ ਕੇ ?
ਮੁਸਲਮਾਣ, ਹਿੰਦੂ, ਸਿੱਖ ਸੱਚਾ,
ਈਸਾਈ, ਬੋਧੀ ਇਕੇ,
ਬੰਦਾ ਹੋਵੇ ਰੱਬ ਦਾ, ਗੁਰੂ ਮਿਹਰ ਕਰਦਾ,

੧੨੩