ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਪੁੱਛੇ ਕੋਈ, ਇਨ੍ਹਾਂ ਸਿਆਣਿਆਂ,
ਕਦੀ ਹੀਰੇ ਲੱਭਣ ਗਲੀ ਗਲੀ,
ਭਾਵੇਂ ਲੱਖ ਵੇਰੀ ਆਖੋ-ਆਓ ਹੀਰਿਓ ਨਿਤ੍ਰੋ !
ਕਦੀ ਸੁਰਤਿ ਬੋਲਦੀ ਇਓਂ ਬੁਲਾਵੋ ਤੁਸੀਂ ਲੱਖ ਵੇਰੀਆਂ
ਘੜੀ ਘੜੀ,
ਹੰਕਾਰ ਬੋਲਸੀ, ਜ਼ਰੂਰ ਬੋਲਸੀ, ਆਸੀ ਲੱਖ, ਲੱਖ
ਪੌਸ਼ਾਕੇ ਪਾ ਕੇ !!
… … …
… … …

੫.

ਗੁਰੂ ਇਸੇ ਛੁਪੇ ਭੇਤ ਦੇ ਘੁੰਡ ਦੇ ਭੇਤ ਚੱਕਦਾ,
ਪਰ ਚੱਕੇ ਘੁੰਡ ਵੀ, ਤੱਕਣ ਵਾਲੀ ਅੱਖ ਨਹੀਂ !
ਇਹ ਭੇਤ ਨਿਰੀ ਸਿਦਕ-ਪੱਕੀ ਅੱਖ ਵੇਖਦੀ,
… … …
… … …
ਜਦ ਗੁਰੂ-ਸਿਦਕ ਦੀ ਅੱਖ ਖੋਹਲਦਾ,
ਸਿੱਖ ਇਹ ਜਾਣਦਾ,
ਉਨੂੰ ਗੁਰੂ ਚੰਗਾ ਲੱਗਦਾ,
ਜਿਨੂੰ ਗੁਰੂ ਆਪ ਪਹਲੇ ਪਿਆਰਦਾ,
ਇਉਂ ਤਾਂ ਅੱਜ ਗੁਰੂ ਗ੍ਰੰਥ ਘਰ, ਘਰ ਬਰਾਜਦਾ,
ਪਰ ਵਿਰਲਾ ਕੋਈ ਜਾਣਦਾ, ਗੁਰੂ-ਸੁਰਤਿ ਕਿੱਥੇ
ਬੋਲਦੀ,

੧੨੪