ਪੰਨਾ:ਖੁਲ੍ਹੇ ਘੁੰਡ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਏ ! ਤੈਨੂੰ ਮੈਨੂੰ ਪਤਾ ਕੀ,
ਗਗਨਾਂ ਵਾਲੇ ਦੇ ਛੁਪੇ ਲੁਕੇ ਪੰਛੀ ਆਂਦੇ, ਮਾਰ ਮੁਕਾਂਦੇ
ਕਰਮਾਂ ਨੂੰ,
ਮੈਂ ਤਾਂ ਸਦਾ ਸੁਣਦਾ ਸੋਹਣੀ ਕਰਮਾਂ ਦੀ ਕਾਟ ਨੂੰ, ਸੋਹਣੀ
ਟੁਕ, ਟੁਕ ਹੋਂਦੀ ਜਦ,
ਓਏ ! ਮੌਤਾਂ ਦਾ ਮੀਂਹ ਕਿਹਾ ਪੈਂਦਾ, ਮੌਤਾਂ ਡਿੱਗਦੀਆਂ
ਤ੍ਰਿਮ, ਤ੍ਰਿਮ, ਮੌਤਾਂ ਦਾ ਮੀਂਹ ਵੱਸਦਾ, ਤ੍ਰਿਮ,
ਤ੍ਰਿਮ, ਤ੍ਰਿਮ !


੩-ਕਰਤਾਰ ਦੀ ਕਰਤਾਰਤਾ
(ਜਗਤ ਸਾਰਾ ਚਿਤ੍ਰਸ਼ਾਲਾ, ਬੁਤਸ਼ਾਲਾ)

੧.

ਘੜਤਾਂ, ਬਨਤਾਂ, ਸ਼ਕਲਾਂ, ਘਾੜਾਂ,
ਚਿਤ੍ਰ, ਰੂਪ, ਰੰਗ, ਨੋਹਾਰਾਂ
ਅਨੇਕ ਸਾਈਂ ਘੜਦਾ,
ਘਾੜ ਦੀ ਆਵਾਜ਼ ਆਵੇ,
ਸਾਈਂ ਹਥੌੜਾ ਵੱਜਦਾ,
ਜਗਤ ਸਾਰਾ ਚਿਤ੍ਰਸ਼ਾਲਾ, ਬੁਤਸ਼ਾਲਾ ਰੱਬ ਦੀ,
ਇਹ ਕਰਤਾਰ ਦੀ ਕਰਤਾਰਤਾ !
… … …
… … …
੨੭