ਪੰਨਾ:ਖੁਲ੍ਹੇ ਘੁੰਡ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਘਦੀ ਸਹਜ ਸੁਭਾ ਵਾਂਗ ਹਵਾ ਦੇ, ਵਗਦੀ ਜਲ
ਵਾਂਗੂੰ ਠਾਠਾਂ ਮਾਰਦੀ ਮੌਤੇ ਦੇ ਇਧਰ ਉਧਰ,
ਚਾਰ ਚੁਫੇਰੀਆਂ, ਮੁੜਦੀ ਧੁੱਪ, ਛਾਂ ਕਰਦੀ,
ਜੀਣ ਮਰਨ ਨੂੰ, ਸਦਾ-ਉਡਾਰੂ ਜਿਹੀ, ਲੋਪ,
ਲੋਪ ਹੁੰਦੀ,

ਝਿਲਮਿਲਾ ਸੰਸਾਰ ਇਹਦਾ ਕੱਪੜਾ,
ਸਬ ਦਿੱਸਣ ਪਿੱਸਣ ਇਹਦਾ ਗਹਣਾ,
ਬੱਸ ! ਇਹ ਨਿੱਕਾ ਜਿਹਾ ਜਾਦੂ ਰੰਗ ਕਰਤਾਰ ਦਾ,
… … …
… … …

੨.

ਠੀਕ, ਘੁਮ੍ਹਾਰ ਆਪਣੇ ਭਾਡਿਆਂ ਵਿਚ ਵੱਸਦਾ,
ਰੀਝ ਜਿਹੀ ਵਿੱਚ ਆ ਕੇ, ਬੁੱਤ ਬਣਾਇਆ
ਤੇ ਆਪ ਮੋਹਿਤ ਹੋ ਉਨ੍ਹਾਂ ਵਿੱਚ ਵੱਸਦਾ,
ਹੋਂਠ ਤੱਕੀਂ ਨੀ ਲਾਲ, ਲਾਲ ਮਿੱਟੀ
ਦੇ ਘੜੇ ਦੇ !!

ਘੜਾ-ਇਹ ਘੁਮਿਆਰ ਦਾ ਸੁਫਨਾ,
ਸੁਰਾਹੀ-ਗਰਦਨ, ਸੁਰਾਹੀ ਦੀ ਗਰਦਨ ਓਹ ਜਿਨੂੰ
ਘੁਮਿਆਰ, ਦਿਨ, ਰਾਤ ਪਿਆਰਦਾ,
ਬਰਤਨ-ਮਿੱਟੀ ਥੀਂ ਹੱਥ ਕਰਤਾਰ ਦਾ ਅਮਰ
ਜਿਹੀਆਂ ਸ਼ਕਲਾਂ ਕੱਢਦਾ, ਇਹ

੪੭