ਪੰਨਾ:ਖੁਲ੍ਹੇ ਘੁੰਡ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੰਤ ਅਕਾਸ਼ ਉੱਤੇ, ਪ੍ਰਕਾਸ਼ ਲਾਲ, ਲਾਲ,
ਅੰਦਰ ਦੇ ਪੂਰਬ ਦਾ,
ਝਲਕਾਂ ਮਾਰਦਾ ਇਉਂ ਖੜਾ ਸਾਹਮਣੇ, ਨਕੋ-ਨਕ
ਭਰਿਆ, ਰਸ ਦਾ ਕੰਵਲ ਕਟੋਰਾ !!
… … …
ਮੈਂ ਆਪ ਹਾਂ ਆਪਣੀ ਸੁਹਣੱਪ ਵਿਚ,
ਫੁੱਲ-ਵੇਲ ਨਾਲ ਲੱਗਾ ਝੂਮਦਾ, ਰਸ-ਤ੍ਰੇਲ ਡੋਹਲਦਾ;
ਨੈਣਾਂ ਨੈਣਾਂ ਵਿਚ ਕਿਸੀ ਦੇ ਗਈਆਂ ਗੱਡੀਆਂ,
ਮੈਂ ਲਾਲ ਭਖ, ਭਖ ਕਰਦਾ ਝੁਝੂ ਝੂੰ ਕੀਤੀ ਨਦਰ
ਹਾਂ !!
ਮੈਂ ਵਗਦਾ ਨਿਰਮਲ ਨੀਰ ਹਾਂ, ਸਬ ਕੁਝ ਵੱਸਦਾ ਮੇਰੀ
ਡੂੰਘੀ, ਡੂੰਘੀ ਛਾਤੀ ਵਿਚ, ਮੈਂ ਇਕ ਨੂੰ ਅਨੇਕ
ਲਹਰਾਂ ਵਿਚ ਉਛਾਲਦਾ,
… … …
… … …
ਧ੍ਯਾਨ ਦੀ ਸੁਹਣੱਪ ਨੂੰ ਮੈਂ ਨੈਣ ਖੋਹਲ ਵੇਖਦਾ
ਮੇਰੇ ਨੈਣ ਓਹ ਫੁੱਲ ਦੋ ਬਨਫਸ਼ਾ ਜਿਨ੍ਹਾਂ ਨੂੰ
ਪਿਆਰ ਰਸ਼ਮੀ ਖੋਲ੍ਹਦੀ,
… … …
… … …
ਬਣਨ, ਹੋਣ, ਜੀਣ ਦਾ ਕਰਿਸ਼ਮਾ,
ਥੀਂਣ ਅਥੀਂਣ ਜਿਹੀ ਵਿਚ ਰੱਬ-ਕਰਾਮਾਤ ਹੈ,

੭੦