ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਹੈਰਾਣ ਹੋ ਹੋ ਵੇਖਦਾ,
ਜਿਹੜਾ ਖੁਲ੍ਹੇ-ਘੁੰਡ ਵੀ ਸਦਾ ਲੁਕਿਆ,
… … …
… … …

੨,

ਕਿਰਤ-ਉਨਰ ਪੁੱਛਦਾ-
ਦੱਸ ਖਾਂ ਮਨੁੱਖਾ !
ਤੂੰ ਮਨੁੱਖ ਕਿੰਨਾ ਹੈਂ ?
ਮਨੁੱਖਤਾ ਕਿੰਨੀ ਕੁ ਆਈ ਤੇਰੇ ਵਿਚ ?
ਓਹ ਕੀ ਦੇਖਣਾ ਜੋ ਰੋਜ਼ ਨੈਣ ਤੱਕਦੇ,
ਦੱਸ ਖਾਂ ਤੂੰ ਜੇ ਬੰਦਾ ਆਜ਼ਾਦ ਹੈਂ ?
ਕੁਦਰਤ ਦੇ ਦਿਲ ਵਿਚ ਕੇ ਛੁਪਿਆ ?
ਤੇਰੇ ਦਿਲ ਵਿਚ ਕੇ ਹੈ ?
ਪਰ ਮਨੁੱਖ ਵਾਂਗ ਦੱਸੀਂ,
ਜਿਨੂੰ ਵੇਖ ਕੇ ਹੀ ਸਵਾਲ ਸਾਰੇ ਬੰਦ ਪੈਂਦੇ,
ਰਸ ਚੋਣ ਲੱਗ ਜਾਂਦਾ ਆਪ ਮੁਹਾਰਾ ਰੋਮ ਰੋਮ ਥੀਂ,
ਨੈਣਾਂ ਰਾਹੀਂ, ਹੱਥਾਂ ਰਾਹੀਂ, ਪੈਰਾਂ ਰਾਹੀਂ,
ਤੇ ਮੁੜ ਪੁੱਛਕੇ ਹੋਠਾਂ ਨੂੰ ਸ਼ਹਦ ਮੁਹਰ ਵੱਜਦੀ !!
ਦੇਖੀਂ ਗੱਲਾਂ ਓਹ ਨ ਛੇੜੀਂ ਜਿਹੜੀਆਂ ਛਿੜ ਆਪੇ
ਜਿਹੀਆਂ ਹੋਰ ਛੇੜਦੀਆਂ,
ਗੱਲਾਂ ਨਾਲ ਜੀ-ਪੇਟ ਨਹੀਂ ਭਰਦਾ,
… … …
… … …
੭੧