ਪੰਨਾ:ਖੁਲ੍ਹੇ ਘੁੰਡ.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇਖਣਾ ਮੰਨਣਾ ਹੈ,
ਦਿਖਾ, ਜਿਹੜਾ ਤੂੰ ਕੁਛ ਸੁਣਿਆਂ,
ਤੇਰੇ ਵਿਚ ਦੇਖ ਅਸੀਂ ਮੰਨੀਏਂ ?
… … …
… … …
ਕਿਰਤ-ਓਨਰ ਆਖਦਾ-
ਮੈਂ ਰੱਬ ਦੇ ਬੰਦੇ ਬਲਦੇ ਦੀਵੇ ਦਾ ਪਰਛਾਵਾਂ ਹਾਂ
ਓਹਦੇ ਪਿੱਛੇ ਖਲੋ ਜਲੌ ਵੇਖਦਾ, ਪਰ ਉਸ
ਬਿਨਾਂ ਮੈਂ ਹੈ ਨਹੀਂ ।
… … …
… … …
ਮੈਂ ਆਪਣੀ ਲਿਖਤ ਆਪ ਪਛਾਣ ਨ ਸਕਦਾ,
ਪਤਾ, ਕੌਣ ਲਿਖ ਗਿਆ ਹੈ ?
ਆਪ ਲਿਖ, ਮੈਂ ਆਪ ਵਾਚਦਾ,
ਆਵੇਸ਼ ਪਤਾ ਨਹੀਂ ਕਿਸਦਾ ?
ਓਹ ਲਿਖਦਾ, ਕਲਮ ਲਿਖਦੀ, ਮੈਂ ਨਹੀਂ ਲਿਖਦਾ,
… … …
… … …
ਮੈਂ ਓਹ ਆਵੇਸ਼ ਹਾਂ,
ਗਾਉਂਦਾ ਆਉਂਦਾ,
ਸਿਤਾਰ ਬਜਾਣ ਵਾਲੇ ਦੀ ਗੱਤ ਰੋਕਦਾ,
ਬਜਾਏ ਓਹ 'ਆਸਾ' ਵੱਜੇ 'ਸੋਹਣੀ',

੭੨