ਪੰਨਾ:ਖੁਲ੍ਹੇ ਲੇਖ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਵਿੱਚ ਤਰਦੀਆਂ, ਚਿੱਤਾਂ ਵਿਚ ਹਿਲਦੀਆਂ ਦਿਸਦੀਆਂ ਹਨ। ਇਉਂ ਜਾਪਾਨ ਦੇ ਹੱਥਾਂ ਵਿਚ ਕਰਤਾਰੀ ਕਿਰਤ ਹੈ, ਪਰ ਸ਼ਾਂਤੀ ਬੁੱਧ ਮਤ ਦੇ ਨਿਵਾਰਨ ਵਾਲੀ ਇੰਨੀ ਹੈ, ਕਿ ਆਪ ਦੇ ਘਰ ਆਏ ਆਪ ਦੇ ਜਜ਼ੀਰੇ ਦੇ ਅੰਦਰ ਆਣ ਲਹਿਰੇ ਸਮੰਦ ਇਕ ਮਾਨ ਸਰੋਵਰ ਹੈ, ਇਥੇ ਪੱਛਮੀ ਪਾਰਖੀ ਆ ਕੇ ਜਾਪਾਨ ਦੀ ਸ਼ਾਂਤੀ ਦਾ ਭਾਨ ਕਰਦੇ ਹਨ। ਉਹ ਕਿਨਾਰੇ ਪੁਰ ਬਾਂਸ ਤੇ ਕੱਖਾਂ ਦੀਆਂ ਚੁਮਦਿਆਂ ਝੱਗੀਆਂ ਜੇਹੜੀਆਂ ਜਾਪਾਨੀ ਚੇਤਾਂ ਵਿਚ ਬਰਲਿਨ ਯਾਨਿਉਯਾਰਕ ਦੇਖੀਆਂ ਸਨ, ਹੁ-ਬਹੁ ਓਹੋ ਹੀ ਚਿੱਤ ਰੁਪ ਚੰਮਦੀ ਸਾਦਗੀ ਵਿੱਚ ਸਮੁੰਦਰ ਦੇ ਕਿਨਾਰੇ ਪਿੰਡ ਰੂਪ ਵਿਚ ਹਨ। ਕਾਮਾਕਰਾ ਤੇ ਏਨੋਸ਼ੀਆ ਆਦਿ, ਨਿਕੋ ਤੇ ਹਾਕੋਨੋ ਆਦਿ ਜਿਸ ਤਰਾਂ ਚਿਤਾਂ ਵਿੱਚ ਦੇਖੇ ਸਨ, ਉਸੀ ਤਰਾਂ ਹਨ। ਇਕ ਸ਼ਾਂਤ, ਜਾਂਦੀਸ਼ਾਂਤੀ ਸਾਰੇ ਦੇਸ ਵਿੱਚ ਜਿਵੇਂ ਚੰਨੇ ਦੀ ਚਾਨਣੀ ਰਾਤ ਝੁਗੀਆਂ ਤੇ ਜੰਗਲਾਂ ਉੱਪਰ ਪੈ ਕੇ ਉਨਾਂ ਨੂੰ ਅਪੂਰਵ ਸ਼ਾਂਤ ਵਿੱਚ ਧੋ ਦਿੰਦੀ ਹੈ, ਇਸ ਤਰਾਂ ਦਿਨ ਦਿਹਾੜੀ ਉਸ ਅੱਧੀ ਰਾਤ ਚਾਨਣੀ ਦਾ ਸ਼ਾਂਤ ਪ੍ਰਭਾਵ ਹੈ। ਫਜੂਲ ਗੱਲ ਕੋਈ ਨਹੀਂ ਕਰਦਾ, ਖਾਹਮਖਾਹ ਕੋਈ ਜ਼ੋਰ ਨਹੀਂ, ਬੱਚਾ ਕੋਈ ਰੋਂਦਾ

ਨਹੀਂ, ਜਨਾਨੀ ਲੜਦੀ ਨਹੀਂ, ਖਾਵੰਦ ਕੋਈ ਜਨਾਨੀ ਤੇ| ਗੁੱਸੇ ਨਹੀਂ ਹੁੰਦਾ। ਕਾਮ, ਕ੍ਰੋਧ, ਲੋਭ ਅਹੰਕਾਰ ਸਭ ਹਨ, , ਪਰ ਸ਼ਾਂਤ ਰਸ ਦੇ ਹਨ, ਸਗੁਣ ਜੀਵਨ ਵਿੱਚ ਘੁਲਿਆ ਹੋਇਆ ਹੈ, ਰਜੋਗੁਣ ਕਦੀ ਕਦੀ ਆਉਂਦਾ ਹੈ ਤੇ ਉਸ ਦਾ