( ੮੬ )
ਜੋਰ ਸਾਰਾ ਕਿਸੀ ਦੀ ਆਪਣੀ ਨਿਮਾਣੀ ਜਿੰਦ ਤੇ ਪੈਂਦਾ ਹੈ, ਤਾਂ ਦੁਸਰੇ ਕਿਸੇ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਂਦੀ। ਜਾਪਾਨ ਦਾ ਵਜ਼ੀਰ-ਆਜ਼ਮ ਸਾਇਕੋ ਦਾ ਲਿਖਿਆ ਹੈ, ਘੜੀਆਂ ਹੀ ਆਪਣੇ ਮਿਤਾਂ ਦੇ ਦਰਵਾਜੇ ਉੱਪਰ ਜਾ ਕੇ ਬਾਹਰ ਖੜਾ ਰਹਿੰਦਾ ਸੀ ਅਤੇ ਬੂਹਾ ਖੋਹਲਣ ਨਾਲ ਤੇ ਬੂਹੇ ਨਾਲ ਲੱਗ ਪਿੱਤਲ ਦੀ ਘੰਟੀ ਵੱਜਣ ਨਾਲ ਮੇਰੇ ਅੰਦਰ ਬੈਠੇ ਮਿਤਾਂ ਦੇ ਅੰਤੀਵ ਦੇ ਸੁਖ ਤੇ ਚੁੱਪ ਵਿੱਚ ਕੋਈ ਖਲਲ ਪਵੇ| ਆਹਿੰਸਾ ਦੀ ਹਦ ਹੋ ਗਈ, ਨਿਰਵਾਨ ਦਾ ਪਤਾ ਸਾਰੇ ਮੁਲਕ ਦੇ ਨਿੱਕੇ ਵੱਡੇ ਨੂੰ ਲਗ ਗਿਆ, ਮੌਤ ਥੀਂ ਪਰੇ ਦੇਸ਼ ਹਨ । ਉਨਾਂ ਨਾਲ ਸਿਦਕ ਦੇ ਰਾਹੀ ਆਵਾਜਾਵੀ ਸਭ ਲਈ ਖੋਲ ਗਈ, ਬਾਗ ਤੇ ਜੰਗਲ ਘਰਾਂ ਵਿੱਚ ਆ ਵੱਸੇ ਤੇ ਆਪਣੀ ਏਕਾਂਤ ਘਰਾਂ ਨੂੰ ਦੇਣ ਲਗ ਪਏ ਤੇ ਘਰ ਉੱਠ ਕੇ ਆਪਣੀ ਰੰਗਾਂ ਵਰਗੀਆਂ ਫੁੱਲਾਂ ਦੀਆਂ ਪੰਖੜੀਆਂ ਵਰਗੀਆਂ ਦੀਵਾਰਾਂ ਸਮੇਤ ਜੰਗਲਾਂ ਤੇ ਨੰਦਨ ਬਾਗਾਂ ਵਿੱਚ ਜਾ ਵੱਸੇ ਤੇ ਓਥੇ ਸ਼ਹਿਰਾਂ ਦੀ ਚਹਿਲ ਬਹਿਲ ਲੱਗਣ ਲਗ ਪਈ| ਆਦਮੀ ਇਕ ਇਕ ਆਪ ਕੁਦਰਤ ਧਾਰੀ ਹੋ ਗਿਆ ਤੇ ਕੁਦਰਤ ਆਦਮੀ ਧਾਰੀ ਬਣ ਗਿਆ॥
ਇਉਂ ਜਾਪਾਨ ਸਦੀਆਂ ਤਕ ਬੁੱਧ ਮਤ ਨੂੰ ਪਾ ਕੇ ਚੁਪ ਰਿਹਾ ਜਿਵੇਂ ਪੱਤੀਆਂ ਵਿੱਚ ਚੱਕੀ ਗੁਲਾਬ ਦੀ ਡੋਡੀ । ਗੁਲਾਬ ਦੀ ਡੋਡੀ ਡਾਢੀ ਜੀਵਨ-ਚੰਚਲਤਾ ਵਿੱਚ। ਵੀ ਸੁਫਨੇ ਰਸ ਵਿੱਚ ਟਿਕੀ ਹੋਈ ਹੈ, ਜਦ ਬਸੰਤ ਦਾ