ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਹੋਊ, ਜੇ ਇਸ ਪਰਬਤ ਥੀਂ ਦੂਜੇ ਪਰਬਤ ਨੂੰ ਸਿੱਧਾ ਲੈ ਲਵਾਂ ਪਰ ਇਸ ਯਤਨ ਵਿੱਚ ਮੇਰਾ ਪੈਂਡਾ ਲੰਮਾ ਤੇ ਨਾਮੁਮਕਨ ਹੋ ਗਿਆ ਹੈ।।"

"ਪਰ ਆਪ ਜਿਸ ਸੇਧੇ ਆਏ ਹੋ, ਉਸ ਸੇਧੇ ਇਥੇ ਅੱਪੜ ਹੀ ਨਹੀਂ ਸੀ ਸੱਕਦੇ॥"

"ਠੀਕ ਹੈ, ਪਰ ਸੇਧਾਂ ਸਾਰੀਆਂ ਇਸ ਹਨੇਰੇ ਵਿੱਚ ਮਿਸ ਗਈਆਂ। ਓਸ ਨਦੀ ਤੇ ਅੱਪੜਿਆ ਤੇ ਪਾਰ ਲੰਘ ਹੀ ਨਹੀਂ ਸੀ ਸੱਕਦਾ, ਸੋ ਮਜਬੂਰਨ ਇਸ ਪਰਬਤ ਤੇ ਚੜ੍ਹਿਆ ਤੇ ਪੂਰਬ ਦਾ ਪੱਛਮ ਤੇ ਪੱਛਮ ਦਾ ਉੱਤਰ ਭੌਂਦਾ ਫਿਰਦਾ ਹਾਂ॥"

ਅੰਦਰ ਵੱਸਣ ਵਾਲੀ ਦੀ ਨਿਸ਼ਾ ਹੋ ਗਈ, ਕਿ ਭੁੱਲਿਆ ਹੋਇਆ ਕੋਈ ਅਨਜਾਣ ਵਿਦ੍ਯਾਰਥੀ ਹੈ। "ਅੱਛਾ, ਮੈਂ ਹੁਣੇ ਆਈ" ਤੇ ਨਾਲੇ ਕਿਹਾ "ਹੁਣ ਆਪ ਕਿਸੀ ਪਿੰਡ ਅੱਪੜ ਨਹੀਂ ਸੱਕਦੇ ਤੇ ਨਾਲੇ ਰਸਤਾ ਬਿਖੜਾ ਤੇ ਖਤਰਨਾਕ ਹੈ"। ਥੋੜ੍ਹੇ ਚਿਰ ਪਿੱਛੋਂ ਇਕ ਕਾਗਤ ਦੀ ਲਾਲਟੈਣ ਹੱਬ ਵਿੱਚ ਲਈ ਇਕ ਪ੍ਰਿਭਜੋਤ ਸਵਾਣੀ ਆਈ ਓਸ ਵੱਡਾ ਤੂਫਾਨੀ ਬੂਹਾ ਖੋਹਲਿਆ ਤੇ ਲਾਲਟੈਣ ਉੱਚੀ ਕਰਕੇ ਅਜਨਬੀ ਮਹਿਮਾਨ ਦੇ ਚੇਹਰੇ ਨੂੰ ਤੱਕਣ ਦੀ ਕੀਤੀ। ਉਹਦਾ ਆਪਣਾ ਚਿਹਰਾ ਲਾਲਟੈਣ ਦੇ ਹਨੇਰੇ ਪਿੱਛੇ ਛੁਪਿਆ ਰਿਹਾ। ਆਪ ਨੇ ਉਹਨੂੰ ਚੰਗੀ ਤਰਾਂ ਗੌਹ ਨਾਲ ਤੱਕਿਆ, ਤੇ ਸਹੀ ਕੀਤਾ ਕਿ ਇਸ ਵਿੱਚ ਧੋਖਾ ਕੋਈ ਨਹੀਂ॥