(੧੧੮)
"ਅੱਛਾ ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ" ਓਸ ਕਿਹਾ ਤੇ ਅੰਦਰ ਲਗੀ ਗਈ, ਤੌਲੀਆ ਤੇ ਚਿਲਮਚੀ ਤੇ ਪਾਣੀ ਲਿਆਈ ਤੇ ਮਹਿਮਾਨ ਨੂੰ ਕਿਹਾ ਆਪ ਹੱਥ ਪੈਰ ਧੋ ਲਵੋ।।
ਆਰਟਿਸਟਨੇ ਕੱਖਾਂ ਦੀਆਂ ਚਪਲੀਆਂ ਲਾਹੀਆਂ, ਹੱਥ ਪੈਰ ਸੁਚੇਤ ਕੀਤੇ ਤੇ ਅੰਦਰ ਗਿਆ, ਅੰਦਰ ਇਕ ਨਿਹਾਇਤ ਹੀ ਸੁਥਰਾ ਸਾਦਾ ਕਮਰਾ ਓਸ ਨੂੰ ਉਸ ਪ੍ਰਿਭਜੋਤ ਸਵਾਣੀ ਨੇ ਓਹਦੇ ਰਾਤ ਦੇ ਆਰਾਮ ਕਰਨ ਲਈ ਦੱਸਿਆ। ਸਾਰਾ ਤਕਰੀਬਨ ਘਰ ਹੀ ਇਹੋ ਕਮਰਾ ਸੀ, ਪਛੋਕੜ ਨਿੱਕੀ ਜਿਹੀ ਨਾਲ ਲੱਗਦੀ ਰਸੋਈ ਸੀ, ਤੇ ਰਜਾਈ ਤੇ ਅੱਗ ਸੇਕਣ ਲਈ ਆਪ ਨੂੰ ਉਸ ਸਵਾਣੀ ਨੇ ਦਿੱਤੀ, ਜਦ ਉਹ ਇਹ ਆਉਭਾਗਤ ਕਰ ਰਹੀ ਸੀ, ਇਸ ਨੌਜਵਾਨ ਨੂੰ ਓਹਨੂੰ ਚੰਗੀ ਤਰਾਂ ਵੇਖਣ ਦਾ ਅਵਸਰ ਮਿਲਿਆ, ਇਹਦੇ ਨੈਨ ਉਹਦੇ ਵਿੱਚ ਗੱਡੇ ਰਹੇ॥
ਕੀ ਵੇਖਦਾ ਹੈ? ਕਿ ਓਹਦੀ ਮੀਜਬਾਨ ਇਕ ਅਤੀ ਸੋਹਣੀ ਪਰੀ ਨਕਸ਼ ਸਵਾਣੀ ਹੈ ਤੇ ਉਹਦੀ ਚਾਲ, ਬੈਠਕ ਊਠਕ ਬੜੀ ਹੀ ਨਾਜ਼ਕ ਤੇ ਦਿਲ ਲੁਭਾਣ ਵਾਲੀ ਹੈ, ਉਹਦੀ ਉਮਰ ਉਸ ਕੋਲੋਂ ਸ਼ਾਇਦ ਹੀ ੩ ਯਾ ੪ ਸਾਲ ਵੱਡੀ ਹੋਵੇ ਪਰ ਉਹ ਬੜੀ ਜਵਾਨ ਤੇ ਜਵਾਨੀ ਦੇ ਪੂਰੇ ਜੋਬਨਾਂ ਵਿੱਚ ਹੈ। ਜਦ ਇਉਂ ਉਹ ਵੇਖ ਰਿਹਾ ਸੀ, ਤਦ ਉਹ ਸਵਾਣੀ ਬੜੀ ਮਿੱਠੀ ਅਵਾਜ਼ ਨਾਲ ਉਹਨੂੰ ਕਹਿੰਦੀ ਹੈ , 'ਮੈਂ ਹੁਣ ਅਕੱਲੀ