ਪੰਨਾ:ਖੁਲ੍ਹੇ ਲੇਖ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਯਾ ਸਿਰ ਨੀਵਾਂ ਪਾ ਕੇ ਹਾਂ ਨਾ ਕਰ ਦਿੰਦੀ ਸੀ। ਫਿਰ ਓਹ ਵੀ ਚੁੱਪ ਹੋ ਗਿਆ, ਤੇ ਇਤਨੇ ਚਿਰ ਵਿੱਚ ਤੱਕ ਲੀਤਾ ਸੀ, ਕਿ ਓਹ ਛੋਟਾ ਘਰ ਬਿਲਕੁਲ ਬੇਦਾਗ ਸਫਾ ਸੀ, ਤੇ ਓਹਦੇ ਬਰਤਨ ਜਿਵੇਂ ਹੁਣੇ ਬਣੇ ਹਨ। ਥੋੜੀਆਂ ਜਿਹੀਆਂ ਚੀਜ਼ਾਂ ਜੋ ਅੱਗੇ ਪਿੱਛੇ ਪਈਆਂ ਸਨ, ਬੜੀਆਂ ਹੀ ਸੋਹਣੀਆਂ ਤੇ ਮੂੰਹੋਂ ਬੋਲਦੀਆਂ ਸਨ। ਕਵਿਤਾ ਤੇ ਆਰਟ ਦੇ ਸੰਬੰਧ ਦੀਆਂ ਚੀਜ਼ਾਂ ਤੇ ਚੀਨੀ ਬੋਲੀ ਦੇ ਕਾਵਯ ਮੰਤ੍ਰ ਲਿਖੇ ਲਟਕ ਰਹੇ ਸਨ, ਮਕਾਨ ਤੇ ਇਕ ਕਿਨਾਰੇ ਇਕ ਚੌਕੀ ਸੀ ਤੇ ਉਸ ਉੱਪਰ ਇਕ ਮੰਦਰ ਦੀ ਸ਼ਕਲ ਦੀ ਦੋ ਦਰਵਾਜ਼ਿਆਂ ਵਾਲਾ ਨਿੱਕਾ ਮੰਦਰ ਖਿਡਾਵਣਾ ਜਿਹਾ ਸੀ, ਤੇ ਦੋਵੇਂ ਨਿੱਕੇ ਦਰਵਾਜੇ ਖੁਲ੍ਹੇ ਹੋਏ ਸਨ ਤੇ ਉਸਦੇ ਸਾਹਮਣੇ ਇਕ ਨਿੱਕਾ ਜਿਹਾ ਦੀਵਾ ਜਗਾਇਆ ਹੋਇਆ ਸੀ, ਤੇ ਫੁੱਲਾਂ ਦਾ ਸੇਹਰਾ ਲਟਕਾਇਆ ਹੋਇਆ ਸੀ। ਇਹ ਸ਼ਾਇਦ ਓਹ ਘਰ ਦਾ ਆਲਾ ਜਿਹਾ ਸੀ ਜਿਸ ਵਿੱਚ ਕਿਸੇ ਗੁਜਰ ਗਏ ਮਿਤ੍ਰ ਦੀਆਂ ਨਿਸ਼ਾਨੀਆਂ ਰੱਖਦੇ ਹਨ, ਤੇ ਇਸ ਘਰ ਦੇ ਸ਼ਿਵਾਲੇ ਉੱਪਰ ਇਕ ਬੜੀ ਹੀ ਸੁੰਦਰ ਮਿਹਰ ਦੀ ਦੇਵੀ ਦੀ ਤਸਵੀਰ ਸੀ, ਜਿਸ ਆਪਣੇ ਕੇਸਾਂ ਵਿੱਚ ਪੂਰਾ ਚੰਨ ਲਟਕਾਇਆ ਹੋਇਆ ਸੀ। ਜਦ ਵਿਦਯਾਰਥੀ ਰੋਟੀ ਖਾ ਚੁੱਕਾ ਤਾਂ ਸਵਾਣੀ ਕਹਿੰਦੀ ਹੈ," ਮੈਂ ਆਪ ਨੂੰ ਚੰਗਾ ਬਿਸਤ੍ਰਾ ਨਹੀਂ ਦੇ ਸਕਦੀ ਤੇ ਬੱਸ ਇਹ ਇੱਕੋ ਹੀ ਕਾਗਤ ਦੀ ਬਣੀ ਮੱਛਰਦਾਨੀ ਹੈ। ਇਹ ਬਿਸਤ੍ਰਾ