ਪੰਨਾ:ਖੁਲ੍ਹੇ ਲੇਖ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਕੋਈ ਨਾ ਕੋਈ ਕੂੜ ਬੋਲ ਕੇ ਟਾਲ ਦਿੱਤਾ ਜਾਂਦਾ ਸੀ। "ਅਜ ਓਹ ਵੱਲ ਨਹੀਂ" "ਅੱਜ ਓਹ ਬੜਾ ਰੁੱਝਾ ਹੋਇਆ ਹੈ" "ਅਜ ਬੜੇ ਮਹਿਮਾਨ ਆਏ ਹੋਏ ਹਨ, ਮਿਲ ਨਹੀਂ ਸੱਕੀਦਾ | ਪਰ ਓਹ ਬੁੱਢੀ ਆਉਂਦੀ ਹੀ ਰਹੀ, ਓਸ ਵੀ ਪਿੱਛਾ ਨਾ ਛੱਡਿਆ, ਤੇ ਹਰ ਰੋਜ ਠੀਕ ਓਸੇ ਵੇਲੇ ਆਉਂਦੀ ਸੀ ਤੇ ਉਹਦੀ ਕਮਰ ਤੇ ਨਿੱਕਾ ਜਿਹਾ ਬੱਝਾ ਹੋਇਆ ਬੁਚਕਾ ਹੁੰਦਾ ਸੀ। ਆਖਰਕਾਰ ਨੌਕਰਾਂ ਨੂੰ ਵੀ ਤਰਸ ਆਇਆ ਤੇ ਉਨਾਂ ਜਾਕੇ ਆਪਣੇ ਮਾਲਕ ਨੂੰ ਕਿਹਾ "ਜਨਾਬ!ਅਜ ਕਿੰਨੇ ਚਿਰਾਂ ਥੀਂ ਇਕ ਬੁੱਢੀ ਰੋਜ ਠੀਕ ਓਸੇ ਵਕਤ ਆਪ ਨੂੰ ਮਿਲਣ ਆਉਂਦੀ ਹੈ, ਅਸਾਂ ਗਰੀਬ ਮੰਗਤੀ ਸਮਝਕੇ ਕਈ ਚਿਰਾਂ ਥੀਂ ਟਾਲਿਆ ਹੈ, ਪਰ ਓਹ ਆਪਦੇ ਮਿਲੇ ਬਗੈਰ ਨਹੀਂ ਰਹੇਗੀ ਤੇ ਓਹ ਕਹਿੰਦੀ ਹੈ, ਕਿ ਜੋ ਗੱਲ ਓਸ ਕਰਨੀ ਹੈ, ਆਪ ਨਾਲ ਕਰਨੀ ਹੈ, ਸਾਨੂੰ ਕੁਛ ਨਹੀਂ ਦੱਸਦੀ, ਜੇ ਓਹ ਫਿਰ ਆਵੇ ਤਾਂ ਆਪ ਦਾ ਕੀ- ਕਮ ਹੈ ?" "ਤੁਸਾਂ ਪਹਿਲੇ ਇਸ ਬਾਬਤ ਮੈਨੂੰ ਕਿਉਂ ਨਹੀਂ ਆ ਕੇ ਦੱਸਿਆ?" ਤੇ ਇਹ ਕਹਿਕੇ ਆਪ ਉਠਕੇ ਦਰਵਾਜਿਓਂ ਬਾਹਰ ਜਾ ਕੇ ਓਸ ਬੁੱਢੀ ਨੂੰ ਬੜੀ ਹੀ ਮੇਹਰਬਾਨੀ ਨਾਲ ਮਿਲਿਆ, ਕਿਉਂਕਿ ਓਹਨੂੰ ਆਪਣੀ ਗਰੀਬੀ ਦੇ ਦਿਹਾੜੇ ਯਾਦ ਸਨ ਤੇ ਪੁੱਛਿਆ, ਕਿ ਕੀ ਓਸਨੂੰ ਕੋਈ ਚੀਜ਼ ਲੋੜ ਹੈ? ਰੁਪਯੇ ਪੈਸੇ ਕੱਪੜੇ ਖਾਣਾ ਪੀਣਾ ਕੁਛ" ਉਸ ਨੇ ਉੱਤਰ ਦਿੱਤਾ “ਜੀ ਮੈਨੂੰ ਹੋਰ ਕੁਛ ਲੋੜ ਨਹੀਂ, ਮੇਰਾ