ਪੰਨਾ:ਖੁਲ੍ਹੇ ਲੇਖ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੨)

ਤੇ ਕੁਛ ਹਮਦਰਦੀ ਉਨਾਂ ਨਾਲ ਆਈ, ਜਿਨਾਂ ਨੂੰ ਆਪਨੇ ਇੰਨਾਂ ਬੇ-ਰਹਿਮੀ ਨਾਲ ਕੋਹਿਆ ਹੈ, ਪਰ ਨਹੀਂ ਆਪ ਹਾਲੇ ਵੀ ਕੁਛ ਮੁਸਕਰਾ ਰਹੇ ਹੋ ਅਰ ਆਪ ਲੱਛਣਾਂ ਬਿਤੀ ਨਾਲ ਇਸ਼ਾਰਾ ਕੰਨੀ ਪਾ ਰਹੇ ਹੋ ਕਿ ਕਾਸ਼ ਉਹ ਅਬਲਾ ਸਾਨੂੰ ਪਿਆਰ ਕਰੇ, ਤੇ ਇੰਨੇ ਵਿੱਚ ਹੀ ਮੈਂ ਉਸ ਪਿੱਪਲ ਹੇਠ ਜਾਂਦਾ ਹਾਂ ਤੇ ਆਪਣੀ ਚਿੱਟੀ ਦਾਹੜੀ ਨਾਲ ਉਸ ਸੁੰਦਰੀ , ਨਾਲ ਕੁਛ ਗੱਲਾਂ ਕਰਨਾ ਹੀ ਚਾਹੁੰਦਾ ਹਾਂ ਕਿ ਓਹ ਡਰਕੇ ਨੱਸ ਜਾਂਦੀ ਹੈ ਤੇ ਮੈਂ ਪਿੱਪਲ ਹੇਠ ਬੈਠ ਕੇ ਸੁੰਦਰੀ ਦੇ ਪਿਆਰ ਸੋਹਲੇ ਜੋੜਣ ਲੱਗਦਾ ਹਾਂ। ਮਨ ਜੀ, ਆਦਤਾਂ ਆਪ ਨੇ ਜੇਹੜੀਆਂ ਪਾਈਆਂ ਸੋ ਹੁਣ ਕਿਧਰੇ ਜਾਣ ਨਹੀਂ ਦਿੰਦੀਆਂ,ਛੇੜ ਖਬਾਂ ਸੇ ਚਲੀ ਚਾਏ" ਆਪ ਕਹਿ ਰਹੇ ਹੋ. ਪਿਆਰ ਨਹੀਂ ਤਾਂ ਦੁਸ਼ਮਨੀ ਹੀ ਸਹੀ, ਪਰ ਆਪ ਦਾ ਕੀ ਕਸੂਰ ਹੈ, ਕਸੂਰ ਤਾਂ ਸਾਡਾ ਹੈ ਜੋ ਆਪ ਦੇ ਪਿੱਛੇ ਲੱਗੇ? ਆਪ ਕੋਈ ਬਾਹਰੋਂ ਨਹੀਂ ਆਏ ਸਾਉ। ਮੇਰੇ ਅੰਦਰ ਦੀ ਹੀ ਬੀਮਾਰੀ? ਹੋ, ਸੋ ਇੰਨੀ ਅਵਾਜਾਰੀ ਕਿਸ ਗੱਲ ਦੀ ਸੀ, ਕਿ ਸੰਕਲਪਾਂ ਦੀ ਖੇਹ ਛਾਨਣ ਟੁਰ ਪਏ, ਆਪਣੇ ਰੱਬ ਨੂੰ ਕੱਢ ਦਿੱਤੀ, . ਆਪਾ ਕੁਛ ਜੋਖ ਕੇ ਕੁਛ ਆਪਣੀਆਂ ਅਕਲਾਂ ਨਾਲ , ਸੋਚ ਕੇ ਕੁਛ ਦਾਨਾਈ ਦੀ ਚੋਣਾਂ ਕਰਕੇ ਰੱਬ ਨੂੰ ਭੁਲਾ ਬੈਠੇ। ਭੁਲਾ ਕੇ ਜੇ ਇਤਫਾਕ ਨਾਲ ਕਿਸੀ ਚੰਗੇ ਸਿੱਟੇ ਤੇ ਅੱਪੜ ਪੈਂਦੇ ਤਦ ਵੀ ਕੁਛ ਧਰਾਸ ਹੁੰਦੀ, ਪਰ ਸੰਕਲਪ ਨੂੰ ਜਿਹੜੇ ਇਵੇਂ ਲੁਭਾਇਮਾਨ ਦਿੱਸਦੇ ਸਨ ਜਦ ਹੱਥ ਵਿੱਚ