( ੧੫੩ )
ਫੜੇ ਤਦ ਖੇਹ ਹੋ ਗਏ। ਕਦੀ ਹੋਸ਼ ਨਾ ਆਈ ਤੇ ਜਦ ਸਭ ਸੋਚਾਂ ਨੂੰ ਤਿਆਗ ਕਰਨ ਦੀ ਕੀਤੀ ਤੇ ਸੰਕਲਪਾਂ ਥੀਂ ਇਕਾਂਤ ਠਾਨੀ, ਤਦ ਹੁਣ ਸੰਕਲਪਾਂ ਨੇ ਹੋਰ ਤੇ ਇਸੇ ਪਾਸੇ ਦੇ ਰੂਪ ਧਾਰੇ, ਚਲੋ ਹਥ ਵਿੱਚ ਕਾਸਾ ਲੈ ਫਕੀਰ ਰਮਤੇ ਬਣੀਏ ਤੇ ਆਪਣੇ ਰੱਬ ਨੂੰ ਰੀਝਾਈਏ:-
“fਸਜਦਾ ਕਰੂੰਗਾ ਤੁਝੇ ਹਾਥ ਧੋ ਕਰ ਦੁਨੀਆਂ ਸੇ।
ਮੈਂ ਵੁਹ ਨਹੀਂ ਕਿ ਯਾਦ ਕਰੂੰ ਬੇਵਜੂ ਤੇਰੀ॥" ਕਈ ਵੇਰੀ ਇਹੋ ਜਿਹੀ ਵਹਿਸ਼ਤ ਛਾਈ ਕਿ ਕੱਪੜੇ ਫਾੜ ਘਰੋਂ ਬਾਹਰੋਂ, ਕੰਮੋਂ ਕਾਜੋਂ, ਬਾਲ ਬੱਚੇ ਥੀਂ ਨੱਸਕੇ ਹੈਵਾਨਾਂ ਵਾਂਗ ਜੰਗਲਾਂ ਵਿੱਚ ਜਾ ਵੱਜੇ ਕਿ ਰੱਬ ਨੂੰ ਟੋਲੀਏ, ਪਰ ਧੋਖੇ ਖਾ ਖਾ ਕੁਛ ਆਪਣੇ ਅਸਲੇ ਦੀ ਸੋ ਲੱਗ ਚੁੱਕੀ ਸੀ ਤੇ ਆਪਣਾ ਪੁਰਾਣਾ ਉਹੋ ਹੀ ਮਨ ਐਸੇ ਗੇਰੂ ਕੱਪੜੇ ਪਾਏ, ਭਸਮ ਰਮਾਏ, ਹੱਥ ਵਿੱਚ ਨੂਠਾ ਲਿਆ, ਸਾਧ ਦੇ ਰੂਪ ਬਰੂ ਪੀਏ ਵਾਂਗ ਸਿਆਣ ਲਿਆ, ਹੱਸਿਆ ਤੇ ਛਾਈਂਂ ਮਾਈਂਂ ਹੋ ਗਿਆ। ਮੁਦਤਾਂ ਲੰਘ ਗਈਆਂ, ਸਿਰ ਤਲੇ ਸੁੱਟ, ਬੈਲ ਵਾਗੂੰ ਹਲ ਅੱਗੇ ਜੁਤ ਟੁਰ ਪਿਆ । ਸੰਕਲਪ ਕੀ ਕਰਨ ' ਗੱਲ ਤਾਂ ਕਿਧਰੇ ਹੋਰਥੇ ਮੁਕਦੀ ਹੈ।। ਪਰ ਕਈ ਮਿਤੁ ਆਏ, ਭਾਈ ਤੂੰ ਚੰਗਾ ਲਿਖਨਾ ਹੈਂ ਤੂੰ ਚੰਗਾ ਬੋਲਨਾ ਹੈਂ, ਤੇਰੀ ਬੜੀ ਲੋੜ ਹੈ, ਬੈਲ ਦੀ ਲੋੜ ਨਹੀਂ। ਘੋੜੇ ਦੀ ਲੋੜ ਹੈ, ਨਾ ਮੁਨਕਰ ਕੀਤੀ, ਆਜਜ਼ੀ ਕੀਤੀ, ਮੈਂ ਕਿਸ ਜੋਗ ਸਭ ਨੂੰ ਕਿਹਾ, ਅੰਦਰੋਂ ਕੁਛ ਖੁਸ਼