ਪੰਨਾ:ਖੁਲ੍ਹੇ ਲੇਖ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)

ਹੋਇਆ ਕਿ ਹੋਸੀ ਇਹ ਨਿਕੰਮਾ ਜਿਹਾ ਬੁੱਢਾ ਸ਼ਰੀਰ ਭੀ ਆਖਰ ਕਿਸੇ ਜੋਗ ਨਿਕਲਿਆ, ਇਹ ਤਾਂ ਇਨ੍ਹਾਂ ਲੋਕਾਂ ਦਾ ਸੰਕਲਪ ਹੈ, ਸਾਡਾ ਤਾਂ ਨਹੀਂ। ਇਹ ਤਾਂ ਕੋਈ ਵਾਹਿਗੁਰੂ ਦੀ ਹੀ ਮਰਜੀ ਹੈ, ਉਹ ਤਾਂ ਵਕਤ ਟਾਲਿਆ ਪਰ ਲੱਗੇ ਸੋਚਣ ਕੀ ਪੰਜਾਲੀ ਹੁਣ ਗਲੋਂ ਲਾਹ ਹੀ ਦੇਈਏ ਤਦ ਠੀਕ ਹੈ, ਅਕਾਲ ਹੁਕਮ ਇਹ ਹੈ॥

ਪਰ ਫੇਰ ਮਿਹਰ ਹੋਈ ਤੇ ਸਾਹਮਣੇ ਹਸੂੰ ਹਸੂੰ ਕਰਦਾ ਉਹੋ ਆਪਣਾ ਪੁਰਾਣਾ ਮਿਤ੍ਰ ਸਾਖਯਾਤ ਆਪ ਉਨ੍ਹਾਂ ਸਮੂਹਾਂ ਦੇ ਸੰਕਲਪ ਵਿੱਚ ਖੜੇ ਦਿੱਸੇ। ਨਾ ਭਾਈ, ਬਹੁਤ ਲੰਘ ਗਈ ਹੁਣ ਥੋੜ੍ਹੀ ਰਹਿ ਗਈ ਹੈ:-

ਸਾਰੀ ਉਮਰ ਗੁਨਾਹਾਂ ਬੀਤੀ।

ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ। ਤੇ ਹੁਣ ਆਪੇ ਨੇ ਕੀ ਅੱਖੜਖਾਨੀ ਚੁੱਕੀ ਹੈ, ਚਲੋ ਭਾਈ ਧਰਮ ਪ੍ਰਚਾਰ ਕਰੀਏ। ਇਹ ਵੀ ਆਪ ਦੀ ਖੇਡ ਹੈ, ਕਿਉਂ? ਇਹ ਰੱਬ ਦੀ ਮਿਹਰ ਹੈ ਕਿ ਜਦ ਬਾਲਕ ਵਾਂਗ ਰੋਯਾ ਓਹ ਮਾਂ ਵਾਂਗ ਦੌੜ ਕੇ ਆਏ, ਪਿਆਰ ਕੀਤਾ, ਸਾਫ ਸੁਥਰਾ ਕੀਤਾ, ਤਾਂ ਖੀਰ ਪਿਆਲਿਆ, ਲੋਰੀ ਦਿੱਤੀ, ਸਵਾ ਦਿੱਤਾ। ਪਰ ਸਾਡੇ , ਅਮਲ ਤਾਂ ਇਹ ਹਨ ਕਿ ਰੋਜ ਤੋਬਾ ਤੇ ਰੋਜ ਯਾਰੀ, ਹੇ ਰੱਬਾ! ਜੇ ਐਤਕੀ ਬਚਾ ਲਵੇਂ ਤੇ ਸਦਾ ਫਿਰ ਤੇਰੀ ਨੌਕਰੀ ਕਰਨੀ। ਜੇ ਇਸ ਔੜਕੋਂਂ ਕੱਢ ਲਵੇਂ ਤੇ ਤੇਰੇ ਬੂਹੇ ਤੇ, ਬੁਹਾਰੀ ਸਦਾ ਦੇਵਾਂਗਾ। ਹੇ ਰੱਬ! ਜੇ ਮੇਰੇ ਇਸਤੀ ਹੁਣ ਵੱਲ