ਪੰਨਾ:ਖੁਲ੍ਹੇ ਲੇਖ.pdf/171

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੫)

ਕਰ ਦੇਂ ਤਦ ਮੈਂ ਆਪਣਾ ਸਾਰਾ ਜੀਵਨ ਤੇਰੇ ਵਿਹੜੇ ਵਿੱਚ ਗੁਜਾਰਾਂ ਗਾ। ਰੱਬ ਜੀ! ਜੇ ਇਸ ਸ਼ਰਮਸਾਰੀ ਬਦਨਾਮੀ ਥੀਂ ਬਚਾਵੇਂ, ਜੇ ਇਸ ਵੇਰੀ ਮੇਰਾ ਪਰਦਾ ਢੱਕ ਦੇਵੇਂ, ਮੈਂ ਇਕ ਅਯਾਣੀ ਇਸਤ੍ਰੀ ਨੂੰ ਜਿਸ ਮੇਰੇ ਤੇ ਭਰੋਸਾ ਕੀਤਾ ਉਸ ਕੀ ਧੋਖਾ ਦਿੱਤਾ ਹੈ। ਪਿਆਰ ਦੇ ਥਾਂ ਮੈਂ ਉਸ ਨਾਲ ਧ੍ਰੋਹ ਕਮਾਇਆ ਹੈ, ਤੇ ਹੁਣ ਲੋਕੀ ਕੀ ਆਖਣਗੇ ਜੇ ਮੇਰਾ ਪਾਜ ਖੁਲ੍ਹ ਗਿਆ। ਮੇਰੇ ਬਾਲ ਬੱਚੇ ਕੀ ਆਖਣਗੇ, ਜੇ ਮੈਂ ਚੁਰਾਹੇ ਵਿੱਚ ਖੜਾ ਕਰ ਦਿੱਤਾ, ਤੇ ਸਾਰਾ ਸ਼ਹਿਰ ਮੇਰੇ ਪਰ ਥੁੱਕੇਗਾ। ਹੇ ਰੱਬਾ! ਮੇਰੇ ਇਸ ਕਰਮ ਉੱਪਰ ਆਪਣੀ ਚਾਦਰ ਦੇਹ, ਮੇਰੀ ਲਾਜ ਰੱਖ, ਇਹ ਭੇਤ ਮੇਰਾ ਕਿਸੀ ਨੂੰ ਨਾ ਪਤਾ ਲੱਗੇ॥

ਜੇ ਇਹ ਕਰਾਮਾਤ ਕਰੋ ਤਦ ਮੈਂ ਫਿਰ ਕਦੀ ਨਾ ਮੁਖ ਮੋੜਸਾਂ, ਹੇ ਰੱਬਾ! ਮੈਂ ਇਕਰਾਰ ਕਰ ਬੈਠਾ ਹਾਂ। ਜੋ ਪੂਰਾ ਨਾ ਕਰਾਂ ਤਦ ਮੈਨੂੰ ਤੇ ਸਾਰੇ ਮੇਰੇ ਪਲੇ ਲੱਗਿਆਂ ਨੂੰ ਦੁੱਖ ਹੁੰਦਾ ਰਹੇ। ਇਹ ਕਰਾਮਾਤ ਕਰੋ, ਮੇਰਾ ਇਹ ਇਕਰਾਰ ਪੂਰਾ ਕਰ ਦਿਓ, ਇਹ ਹੁੰਡੀ ਜਰੂਰ ਤਰ ਜਾਏ, ਤੇ ਫਿਰ ਮੈਂ ਜੇ ਕਾਫਰ ਹੋਵਾਂ ਤਦ ਮੈਨੂੰ ਕੋਈ ਥਾਂ ਢੋਈ ਨਾ ਦੇਵੋ। ਹੇ ਰੱਬਾ! ਬਿਗੜੀ ਮੈਥੀਂ ਤੁਸੀ ਸੰਵਾਰ ਦਿਓ, ਤੇਰਾ ਜੂ ਹੋਇਆ, ਆਪ ਦੇ ਨਾਮ ਬਿਰਦ ਦੀ ਖਾਤਰ ਮੇਰੀ ਰੱਖ ਵਿਖਾਵੋ॥

ਹੇ ਰੱਬਾ! ਇਹ ਸੰਕਲਪ ਬੱਸ ਆਖਰੀ ਹੈ, ਇਹ ਪੂਰਣ ਹੋਵੇ ਤਦ ਮੈਂ ਸਦਾ ਆਪ ਦੀ ਚਰਣ ਧੂੜ ਵਿੱਚ ਨਿਵਾਸ ਕਰਾਂ ਗਾ, ਇਉਂ ਹੀ ਸਾਰੀ ਉਮਰ ਲੰਘ ਗਈ।