ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬੭)
ਦਿਆਂ ਗੁਣਾਂ ਦੇ ਪ੍ਰਕਾਸ਼ਕ ਨੂੰ ਬਾਂਹ ਪਕੜ ਇਸ ਕੂੜ ਭੰਵਰ ਵਿੱਚੋਂ ਕੱਢਿਆ ਹੈ । ਉਨ੍ਹਾਂ ਦੇ ਦਰਬਾਰ ਵਿੱਚ ਇਕ ਪਾਸੇ ਸੁੱਚੀ ਕਿਰਤ ਨੈਣ ਪ੍ਰਾਣਾਂ ਦੀ ਦਸਾਂ ਨੌਹਾਂ ਦੀ ਮਿਹਨਤ ਦੀ ਕਦਰ ਹੈ ਤੇ ਦੂਜੇ ਪਾਸੇ ਇਕ ਪੂਰਣ ਬ੍ਰਹਮ ਗਿਆਨ ਅਕ੍ਰੈ ਰਸਿਕ ਕਿਰਤ ਵਾਲੇ ਸਾਧ ਦੀ ਚੁੱਪ ਕਿਰਤ ਤੇ ਪੂਰਣ ਦਰਸ਼ਨ ਦੀ ਸਿਫਤ ਹੈ ਤੇ ਸੋਸਾਇਟੀ ਮਨੁੱਖ ਦੀ ਜੜ੍ਹ ਤਾਂ ਕਿਰਤੀ ਦੀ ਕਿਰਤ ਤੇ ਚੋਟੀ ਦਾ ਫਲ ਸਾਧ ਦਾ ਵਜੂਦ ਦੱਸਿਆ ਹੈ, ਇਸ ਥੀਂ ਛੁਟ ਸਭ "ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ," ਇਨ੍ਹਾਂ ਨੂੰ ਕੂੜੇ ਵਾਂਗੂ ਬੁਹਾਰੀ ਦੇ ਆਪਣੇ ਮੰਦਰ ਥੀਂ ਬਾਹਰ ਸੁੱਟੇ ਹਨ ॥
ਓਹੋ ਵਿਦ੍ਯਾ ਅਵਿਦ੍ਯਾ ਹੈ, ਜਿਹੜੀ ਮਾਨਸਿਕ ਜੂਏ ਨੂੰ ਤੇ ਅਨੇਕ ਚਿਤਵਨਾਂ ਤੇ ਮਨ ਘੜਿਤ ਮਸਲਿਆਂ ਨੂੰ ਕੁਦਰਤ ਤੇ ਕਾਦਰ ਦੇ ਰੰਗ ਥੀਂ ਜੁਦਾ ਕੀਤੇ ਮਨ ਦੀਆਂ ਚਰਚਾਵਾਂ ਤੇ ਖਿਆਲਾਂ ਨੂੰ ਕੋਈ ਹੈਸੀਅਤ ਦਿੰਦੀ ਹੈ ਤੇ ਓਹ ਅਵਿਦ੍ਯਾ ਵਿਦ੍ਯਾ ਰੂਪ ਹੈ, ਜਿਹੜੀ ਕੁਦਰਤ ਦੇ ਰੂਹ ਨਾਲ ਅਭੇਦ ਹੋ ਉਸੀ ਕਾਦਰ ਦੇ ਰੰਗ ਵਿੱਚ ਕਿਰਤ ਕਰਦੀ ਸਾਹ ਲੈਂਦੀ ਹੈ॥