ਰੂਪਾਂ ਨੂੰ ਵੇਖ ਵੇਖ ਆਪੇ ਵਿਚ ਹੀ ਵਿਗਸਦਾ ਹੈ। ਵਿਗਸਣ ਉਹਦਾ ਆਪਣੇ ਅੰਦਰ ਦਾ ਖੇੜਾ ਹੈ ਜਿਹੜਾ ਬਾਹਰ ਨੂੰ ਵੇਖ ਵੇਖ ਰੀਝਦਾ ਹੈ, ਸੋਖਦਾ ਹੈ, ਮੁਸ਼ਕਦਾ ਹੈ। ਪਰ ਬਾਹਰ ਨੂੰ ਫੜਣ ਲਈ ਪਿਆਰ ਦੀਆਂ ਕੋਈ ਇੰਦ੍ਰੀਆਂ ਨਹੀਂ ਜਿਨ੍ਹਾਂ ਨਾਲ ਉਹ ਆਪਣੇ ਕੇਂਦਰ ਥੀਂ ਉੱਥਾਨ ਹੋ ਕੇ ਉਨ੍ਹਾਂ ਨੂੰ ਫੜਣ ਲਈ ਕਦ ਬਾਹਰ ਆ ਸਕੇ। ਪਿਆਰ ਸਦਾ ਗਿਆਨੀ ਹੁੰਦਾ ਹੈ, ਉਹ ਅੱਲਾ ਬਚਪਨ ਨਹੀਂ ਹੁੰਦਾ ਜਿਸ ਕਰਕੇ ਇਕ ਨੰਗਾ ਬੱਚਾ ਘੰਘਰੂ ਪਾਏ, ਤੜਾਗੀ ਨਿੱਕੇ ਜਿਹੇ ਲੱਕ ਨਾਲ ਬੱਧੀ ਸੋਹਣੀਆਂ ਤਿੱਤਲੀਆਂ ਨੂੰ ਫੜਣ ਲਈ ਬਾਂਹ ਅੱਡ ਕੇ ਨੱਸੀ ਫਿਰਦਾ ਹੈ। ਕੁਛ ਹੋਰ ਭਾਨ ਪਿਆਰ ਦੇ ਇਕ ਦੋ ਦ੍ਰਿਸ਼ਟਾਂਤਾਂ ਨਾਲ ਹੀ ਦਰਸਾਏ ਜਾ ਸਕਦੇ ਹਨ। ਇਹ ਨਿਸ਼ਾਨ ਇਕ ਉੱਚੀ ਥਾਂ ਬੈਠੇ ਨਜ਼ਾਰੇ ਨੂੰ ਵੇਖਣ ਵਾਲੇ ਸਾਖੀ ਦੇ ਮਨ ਦੀ ਅਵਸਥਾ ਵਾਂਗ ਕਈ ਚਮਕਦੀ ਟੀਸੀ ਦੇ ਜੀਵਨ ਦੀਆਂ ਉਚਾਈਆਂ ਵਿੱਚ ਲਿਸ਼ਕਦੀ ਕੋਈ ਸ਼ੇ ਹਨ। ਲਾਹੌਰ ਦੀਆਂ ਗੰਦੀਆਂ ਗਲੀਆਂ ਤੇ ਸ਼ਹਿਰ ਦੀਆਂ ਬਦਬੋਆਂ ਥੀਂ ਨਿਕਲ ਕੇ ਜੇ ਕਿਸੇ ਬੰਦੇ ਨੂੰ ਯਕਾਯਕ ਕਸ਼ਮੀਰ ਦੀਆਂ ਕੇਸਰ ਕਿਆਰੀਆਂ ਵਿੱਚ ਜਾ ਬਹਾਲਏ, ਓਧਰ ਕੇਸਰ ਖਿੜਿਆ ਹੋਵੇ, ਉੱਪਰ ਚੰਨ, ਤੇ ਤੱਲੇ ਚਕੋਰ ਦੀ ਪੈਲ ਤੇ ਕਹਕ, ਖੁਸ਼ਬੂ, ਠੰਢੀ ਸਮਰ ਤੇ ਉਚਾਈ ਤੇ ਬੈਠੇ ਦਾ ਸਹਿਜ ਸੁਭਾ ਉਹੋ ਜਿਹੀ ਫੁੱਲਾਂ ਦੇ
ਪੰਨਾ:ਖੁਲ੍ਹੇ ਲੇਖ.pdf/20
Jump to navigation
Jump to search
ਇਹ ਸਫ਼ਾ ਪ੍ਰਮਾਣਿਤ ਹੈ
( ੪)
