ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੪ )

ਤੇ ਇਉਂ ਨਸਰ ਪੰਜਾਬ ਦੇ ਫਕੀਰਾਂ ਤੇ ਖਾਸ ਕਰ ਸਿੱਖ ਫਕੀਰਾਂ ਦੇ ਹੱਥਾਂ ਵਿੱਚ ਖੇਡੀ ਤੇ ਵਡੀ ਹੋਈ, ਤੇ ਹੁਣ ਇਕ ਅਣੋਖਾ ਪਰ ਬਿਲਕੁਲ ਨਿਆ ਰੂਪ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਨਸਰ ਨੂੰ ਸਾਡੇ ਜਮਾਨੇ ਵਿੱਚ ਦਿੱਤਾ ਹੈ ਜਿਸ ਰੂਪ ਵਿੱਚ ਇਸ ਵਕਤ ਪੰਜਾਬੀ ਨਸਰ ਪ੍ਰਚਲਤ ਹੈ॥

ਨਮੂਨੇ*:-

ਇਕ ਹਿਮਾਂਚਲ ਧਾਰ ਤੇ ਨਾਲ ਲੱਗਦੀ ਤਿੱਬਤ ਦੇ ਹਿਮਈ ਪਹਾੜਾਂ ਦੇ ਵਿੱਚ ਇਕ ਹੇਮਕੁੰਟ ਨਾਮੇ ਟਿਕਾਣਾ ਹੈ, ਸੱਤ ਚੋਟੀਆਂ ਸ਼ੋਭ ਰਹੀਆਂ ਹਨ, ਸੱਤੋਂ ਹੀ ਬਰਫ ਦੇ ਟਿਕਾਓ ਨਾਲ ਮਾਨੋਂ ਸੱਤ ਚਾਂਦੀ ਦੇ ਕਲਸ ਬਨ ਰਹੀਆਂ ਹਨ, ਅੰਮ੍ਰਿਤ ਵੇਲੇ ਦਾ ਚੰਦ੍ਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪਹੁ ਦਾ ਫੁਟਾਲਾ ਹੋ ਗਿਆ, ਅਕਾਸ਼ ਅੱਜ ਨਿਰਮਲ ਹੈ, ਪੁਰੇ ਵਲ ਲਾਲੀ ਫਿਰ ਗਈ ਹੈ, ਇਸ ਲਾਲੀ ਦਾ ਅਕਾਸ਼ ਹੇਮ ਕੁੰਟ ਦੀਆਂ ਸੱਤਾਂ ਦੋਟੀਆਂ ਤੇ ਪੈ ਰਿਹਾ ਹੈ, ਦੇਖੋ ਇਨ੍ਹਾਂ ਦਾ ਰੰਗ ਕਿਵੇਂ ਹੋ ਗਿਆ, ਸੂਰਜ ਦੀ ਟਿੱਕੀ ਬਾਹਰ ਨਿਕਲ ਆਈ ਜੇ, ਹੁਣ ਤੱਕੋ ਸੱਤੇ ਚੋਟੀਆਂ ਸੋਨੇ ਵਾਂਗ ਚਮਕ ਪਈਆਂ, ਉਧਰੋਂ ਸੂਰਜ ਦੇ ਸ਼ੁਆ, ਇਧਰੋਂ


* ਇਹ ਤੇ ਹੋਰ ਨਮੂਨੇ ਨਸਰ ਨਜ਼ਮ ਦੇ ਕਰਤਾ ਜੀ ਦੀ ਆਗਿਯਾ ਅਨੁਸਾਰ ਦਿੱਤੇ ਗਏ ਹਨ, ਪ. ਸ.