(੨੨੩)
ਸਾਰੇ ਪੰਡਤ ਜਗਤ ਨੂੰ ਦੁਖ ਰੂਪ ਦਸਦੇ ਹਨ। ਸੋ ਇਸ ਨੂੰ ਸਰਬਥਾ ਦੁਖ-ਰੂਪ ਵਿੱਚ ਜੋ ਘੜੀ ਸੁਖ ਦੀ ਮਿਲ ਗਈ ਸੋਈ ਸਹੀ, ਓਸਨੂੰ ਕਿਉਂ ਖਰਾਬ ਕਰੀਏ।
ਰਾਣੀ ਕਹਲੂਰਨ-ਗੱਲ ਕਰਦਿਆਂ ਕੰਧ ਤੋਂ ਡਰੀਏ, ਤੇ ਤੂੰ ਜੀਉਂਦੇ ਕੰਨਾਂ ਤੋਂ ਨਹੀਂ ਡਰਨੀਏਂ, ਕਿੰਨੇ ਪਏ ਬਣਦੇ ਹਨ, ਜੇ ਕੰਨੀਂ ਜਾ ਚੜ੍ਹੀਆਂ ਤਾਂ ਰਵਾਲਸਰ ਵਿੱਚ ਹੀ ਡੇਰਾ ਨਾਂ ਲੱਗ ਜਾਏ?
ਰਾਣੀ ਡਡਵਾਲਨ-ਮੇਰਾ ਕਿ ਖਸਮ ਦਾ?
ਸਾਰੀਆਂ-ਰਾਮ? ਰਾਮ!!
ਰਾਣੀ ਸ੍ਰੀ ਨਗਰਨ-ਤੇਰੀ ਕੈਂਚੀ ਜੀਭ ਸੜੇ, ਘਰ ਵਾਲੇ ਨੂੰ?
ਰਾਣੀ ਡਡਵਾਲਨ-ਡਿੱਠਾ ਨੀ ਘਰ ਵਾਲਾ, ਐਡਾ ਡੋਬਣ ਵਾਲਾ। ਚਾਰ ਹੇਠ ਤੇ ਪੰਜ ਉੱਤੇ ਧਰ ਕੇ ਰੱਖੀਆਂ, ਨੱਕ ਵਿੱਚ ਪਾਈ ਨਕੇਲ ਤੇ ਕਿਹਾ ਨੱਚੋਂ ਜੀ ਮਹਾਰਾਜ। ( ਚੁਫੇਰੇ ਤਕ ਕੇ) ਨੱਕ ਭਰਵੱਟੇ ਨਾ ਵੱਟੋ ਅੜੀਓ! ਤੇ ਨਾਂ ਟੂਕੋ ਬਲ੍ਹ, ਖਰੀਆਂ ਖਰੀਆਂ ਲਓ ਸੁਣ, ਅੰਦਰੋਂ ਸਾਰੀਆਂ ਮੈਥੋਂ ਵੱਧ ਹੋ, ਉੱਤੋਂ ਪਈਆਂ ਮੇਮਣੀਆਂ ਬਣੋ। ਮੈਂ ਕਹਿੰਦੀ ਹਾਂ ਖਰੀ ਗੱਲ, ਤੇ ਕਹਾਂਗੀ ਖਸਮ ਦੇ ਮੂੰਹ ਤੇ ਮੈਨੂੰ ਤਾਂ ਜਦੋਂ ਕਹਿੰਦਾ ਹੈ ਨਾਂ ਕਿ ਮੇਰਾ ਉਹ ਪਯਾਰ ਹੈ ਜੋ ਰਾਮ ਜੀ ਦਾ ਸੀਤਾ ਨਾਲ ਸੀ, ਤਾਂ ਮੈਂ ਥੱਥਾ ਨਹੀਂ ਰਖਦੀ, ਮੂੰਹ ਤੇ ਮਾਰਨੀ ਹਾਂ ਸੱਚੀ: ਡਿੱਠਾ ਜੀ ਤੁਹਾਡਾ ਪਯਾਰ, ਮੈਥੋਂ