(੨੨੪)
ਪਹਿਲਾਂ ਚਾਰ ਵਿਆਹ ਹੋ ਚੁੱਕੇ, ਚਾਰੇ ਰਾਜਿਆਂ ਦੀਆਂ ਧੀਆਂ, ਇਕ ਤੋਂ ਇਕ ਚੜ੍ਹਦੀਆਂ, ਗੁਣਾਂ ਵਾਲੀਆਂ ਮੈਂ ਤਾਂ ਕਿਸੇ ਦੇ ਪੈਰਾਂ ਦੀ ਤਲੀ ਜੇਹੀ ਬੀ ਨਹੀਂ, ਉਹ ਤੁਸਾਂ ਤਾਹ ਸੁੱਟੀਆਂ, ਤੇ ਮੇਰੇ ਨਾਲ ਕਦ ਨਿਭਣ ਲੱਗੇ ਹੋ-ਤੁਸਾਂਨੂੰ ਮਰਦਾਂ ਨੂੰ ਕਿਸੇ ਨਾਲ ਪਯਾਰ ਨਹੀਂ, ਨਵੇਂ-ਪਨ ਨਾਲ ਮੋਹ ਹੈ। ਜਿਸ ਤਰਾਂ ਬਾਲ ਓਸ ਤਰਾਂ ਮਰਦ। ਨਿੱਤ ਨਵੇਂ ਖਡੌਣੇ ਨਾਲ ਪਯਾਰ ਪੁਰਾਣੇ ਭੰਨੇ, ਨਵੇਂ ਹੋਰ।
ਰਾਣੀ ਸ੍ਰੀ ਨਗ੍ਰਨ-ਫੇਰ ਗੁੱਸੇ ਨਹੀਂ ਹੋ ਜਾਂਦੇ?
ਰਾਣੀ ਡਡਵਾਲਨ-ਹੋ ਪੈਣ ਤਾਂ ਹੋ ਪੈਣ, ਮੈਂ ਤਾਂ ਸਿਰ ਤਲੀ ਤੇ ਧਰੀ ਬੈਠੀ ਹਾਂ। ਚਾਰ ਚਿਖਾਂ ਜੋ ਸਾਹਮਣੇ ਬਲਦੀਆਂ ਦੇਖਦੀ ਹਾਂ, ਪੰਜਵੀਂ ਆਪਣੀ ਸਮਝਦੀ ਹਾਂ ਬੀੜੀ ਜਾ ਰਹੀ ਹੈ, ਪਰ ਜਦੋਂ ਪਊਂ ਓਦੋਂ ਸੜੂੰ। ਮੈਂ ਕਹਿੰਦੀ ਹਾਂ ਮੈਂ ਅੱਗੋਂ ਹੀ ਕਿਉਂ ਚੁੜ ਚੁੜ ਮਰਾਂ? ਜਦ ਤੱਕ ਸਹੀ ਤਦ ਤੱਕ ਸਹੀ। ਏਹੋ ਮੈਂ ਖਸਮ ਦੇ ਮੂੰਹ ਤੇ ਮਾਰਨੀ ਹਾਂ, ਸਾਫ ਆਖਦੀ ਹਾਂ। ਕਰਮਾਂ ਦੀ ਯਾਵਰੀ ਹੈ, ਤੁਹਾਡੀ ਮੁਹੱਬਤ ਪਰਛਾਵਾਂ ਹੈ।
ਰਾਣੀ ਸੁਕੇਤਣ-ਧੰਨ ਤੂੰ ਹੈਂ, ਸਾਡੀ ਤਾਂ ਸਹਿਮਾਂ ਨਾਲ ਜਾਨ ਸੁੱਕੀ ਰਹਿੰਦੀ ਹੈ।
ਰਾਣੀ ਮੰਡਨੀ-ਵੇਖਣਾਂ ਕਿਤੇ ਏਸ ਦੀ ਰੀਸ ਨਾਂ ਕਰ ਬਹਿਣੀ। ਕੁੱਬੇ ਨੂੰ ਲੱਤ ਕਾਰ ਆ ਗਈ ਹੋਵੇ ਤਾਂ ਨਾਜ਼ਕ ਲੱਕ ਵਾਲੇ ਨੂੰ ਪੁੱਠੀ ਪਵੇਗੀ, ਭੈਣੋ! ਆਪ ਆਪਣੇ ਥਾਂ