ਪੰਨਾ:ਖੁਲ੍ਹੇ ਲੇਖ.pdf/241

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੫)

ਸਮਝਕੇ ਵਰਤਣਾਂ। ਏਸ ਮੂੰਹ-ਪਾਟੀ ਦੀ ਕਦੇ ਰੀਸ ਨਾ ਕਰਨੀ।

ਰਾਣੀ ਡਡਵਾਲਨ-ਸੁਣ ਲਓ ਕਥਾ ਪੰਡਤਾਣੀ ਦੀ। ਖੂਬ ਡਰਿਆ ਕਰੋ, ਸੜਿਆ ਕਰੋ, ਕੁੜ੍ਹਿਆ ਕਰੋ, ਮਿਣਮਿਣ, ਕਰਿਆ ਕਰੋ। ਇਹ ਜੇ ਸਤ ਧਰਮ, ਇਹੋ ਜੇ ਪਤੀਵਰਤ। ਉੱਤੋਂ ਠੰਡੇ ਵਿੱਚੋਂ ਆਵੇ ਦੀ ਅੱਗ ਵਾਂਙੂੂੰ। ਠੀਕ ਹੈ।

ਰਾਣੀ ਕੁਲਵਾਲ-ਡਡਵਾਲਨੇ! ਮੈਂ ਆਖਾਂ ਸੱਚੀ, ਮੇਰੇ ਗਲ ਨਾਂ ਅੜੀਏ ਪੈ ਜਾਈਂ, ਕਹਿੰਦੀ ਤਾਂ ਤੂੰ ਖਰੀਆਂ ਹੈ, ਪਰ ਯੋਗ ਨਹੀਂ। ਅਸਲ ਗੱਲ ਇਹ ਹੈ ਕਿ ਜਿੱਥੇ ਸਾਉਕਾ ਹੋਊ ਓਥੇ ਯਾ ਸਾੜਾ ਤੇਰੇ ਵਾਙੂੂੰ ਜਿੰਦ ਤਲੀ ਉੱਤੇ ਤੇ ਜੀਭ ਮੱਬੇ, ਦੁਖ ਜੁ ਹੈ ਤਾਂ ਸਾਉਕੇ ਦਾ। ਏਹਨਾਂ ਬਾਹਮਣਾਂ ਨੂੰ ਕੁਛ ਦੇਈਏ ਦਵਾਈਏ ਜੋ ਇਹ ਵੈਦ ਵਾਕ ਕੱਢ ਦੇਣ ਕਿ ਦੂਜਾ ਵਿਆਹ ਪਾਪ ਹੈ ਤਾਂ ਫਿਰ ਪਤੀ ਨਿਭ ਜਾਣ ਤੇ ਸਾਡੇ ਅੰਦਰੀਂ ਬੀ ਸਾੜੇ ਜਾਂ ਬੇਅਦਬੀ ਦੇ ਭਾਵ ਨਾਂ ਆਉਂਣ।

ਰਾਣੀ ਡਡਵਾਲਨ-ਆਖੀ ਤਾਂ ਸੱਚੀ ਹੈ, ਤੇਰੇ ਕਹੇ ਨੂੰ ਸਿਰ ਮੱਥੇ ਤੇ ਰੱਖਣੀ ਹਾਂ, ਪਰ ਕਰ ਵੇਖ ਜੋ ਪੇਸ਼ ਚਲਦੀਉ ਤਾਂ। ਭੈਣੇ! ਸਾਥੋਂ ਗ੍ਰੀਬ ਚੰਗੇ। ਚਾਰ ਆਨੇ ਲਿਆਕੇ ਰਾਤ ਨੂੰ ਵਹੁਟੀ ਗੱਭਰੂ ਪਯਾਰ ਨਾਲ ਤਾਂ ਵੰਡ ਖਾਂਦੇ ਹਨ ਨਾਂ, ਨਾਂ ਸਹੀ ਸੰਸਾਰ ਦੇ ਮੁਖ, ਪਰ ਆਪੋ ਵਿੱਚ ਮੋਹ ਤੇ ਇਤਬਾਰ ਦਾ ਸੁਖ ਸਿਰ ਸੁਖਾਂ ਦੇ ਸੁਖ ਹੈ। ਮੈਂ ਖਸਮ ਨੂੰ ਹੁਕਮ ਵਿੱਚ ਟੋਰਦੀ ਹਾਂ, ਸੁਖੀ ਹਾਂ, ਮੈਂ ਡਰਦੀ ਨਹੀਂ, ਮੂੰਹ ਤੇ ਸੁਣਾਂਦੀ