ਪੰਨਾ:ਖੁਲ੍ਹੇ ਲੇਖ.pdf/243

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੭)

ਪਦਮਾ-ਦੀ ਮਾਂ-ਡਡਵਾਲਨੇ ! ਧੀਆਂ ਨਾਲ ਬੀ ਮਖੌਲ, ਆਪੋ ਵਿੱਚ ਤਾਂ ਭਲਾ ਹੋਇਆ ਨਾਂ।

ਰਾਣੀ ਡਡਵਾਲਨ-ਉਹ ਹੋ ਚਬਿਆਲਨੇ ! ਮੈਨੂੰ ਚੇਤਾ ਹੀ ਭੁੱਲ ਗਿਆ ਜੋ ਪਦਮਾ ਧੀ ਹੈ। ਮਾਫ ਕਰਨਾ,ਗੁੱਸੇ ਨਹੀ ਹੋਣਾ | ਪਰ ਮਨੂੰ ਤਾਂ ਇਸ ਧੀ ਨਾਲ ਬੀ ਸਾੜਾ ਹੈ ਜਿਨ ਪੋਥੀਆਂ ਨਾਲ ਵਿਆਹ ਕੀਤਾ ਹੈ ਤੇ ਸੁਖ ਦੀ ਨੀਂਦ ਸੌਂਦੀ ਹੈ, ਤੇਰੇ ਵਰਗੀ ਮਿਲੀ ਹੈ ਮਾਂ ਤੇ ਬਹਾਰਾਂ ਕਰਦੀ ਹੈ ਤੇਰੇ ਸਿਰ ਤੇ । ਖਿਮਾਂ ਕਰਨੀ ਮੈਂ ਮੁੰਹ ਪਾਟਾ ਢੋਲ ਜੂ ਹੋਈ ।

ਪਦਮਾ-ਤੁਸੀਂ ਸਾਰੀਆਂ ਵੱਡੀਆਂ ਮੇਰੀਆਂ ਮਾਵਾਂ * ਹੋ। ਮੈਂ ਏਹ ਦੱਸੋ ਗੁਰੁ ਕਿਹੋ ਜਿਹਾ ਡਿੱਠਾ ਨੇ ?

ਰਾਣੀ ਡਡਵਾਲਨ-ਸਭ ਤੋਂ ਪਹਿਲਾਂ ਮੈਂ ਦੱਸਾਂਗੀ, ਲੈ ਸੁਣ:

ਮੋਹਨੀ ਮੂਰਤ, ਸੋਹਨੀ ਸੂਰਤ, ਸਾਖਯਾਤ ਆਪ, ਅਰਸ਼ਾਂ ਤੇ ਕੋਈ ਨਾਂ, ਕੁਰਸ਼ਾਂ ਤੇ ਕੋਈ ਨਾਂ,ਬਰ੍ਹਮ ਲੋਕ ਸ਼ਿਵ ਲੋਕ ਸੰਦੇ ਤੇ ਸੁਰਗ ਲੋਗ ਸੱਖਣੇ, ਜੋ ਹੈ ਸੋ ਇਹ ਹੈ । ਜੇ ਓਥੇ ਬੈਕੁੰਠਾਂ ਵਿੱਚ ਕੋਈ ਤਾਂ ਹੇਠਾਂ ਉਤਰ ਆਇਆ ਜੇ, ਤੇ ਓਹ ਘਰ ਹੁਣ ਖਾਲੀ ਪਏ ਜੇ, ਬੱਸ ਇਹ ਤਾਂ ਹਈ ਸੱਚ ਤੇ ਬਾਕੀ ਮਿਣਮਿਣ ਤੇ ਗਿਣਗਿਣ ਕੁੜੀਏ ! ਸੁਣ ਲੈ ਇਨਾਂ ਸਾਰੀਆਂ ਪਤੀਵਰਤਾਂ ਕੋਲੋਂ।

ਰਾਣੀ ਚੰਬਿਆਲਨ-ਡਡਵਾਲਨੇ ? ਮੈਂ ਜੁ ਕਿਹਾ ਸੀ ਧੀਆਂ ਨਾਲ ਮਖੌਲ ਨਹੀਂ ਫੱਬਦੇ।